ਚੋਣ ਕਮਿਸ਼ਨ ਵੱਲੋਂ ਆਜਾਦ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਜਾਰੀ

ਐਸ ਏ ਐਸ ਨਗਰ, 21 ਜਨਵਰੀ (ਸ.ਬ.) ਵਿਧਾਨਸਭਾ ਚੋਣਾਂ ਸੰਬੰਧੀ ਨਾਮ ਵਾਪਸੀ ਦੇ ਆਖਿਰੀ ਦਿਨ ਅੱਜ ਹਲਕਾ ਮੁਹਾਲੀ ਤੋਂ ਕਿਸੇ ਵੀ ਉਮੀਦਵਾਰ ਵੱਲੋਂ ਅੱਜ ਆਪਣਾ ਨਾਮ-ਵਾਪਸ ਨਹੀਂ ਲਿਆ ਗਿਆ ਅਤੇ ਨਾਮ-ਵਾਪਸੀ ਦਾ ਸਮਾਂ ਪੂਰਾ ਹੋਣ ਉਪਰੰਤ ਆਜ਼ਾਦ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਜਾਰੀ ਕਰ ਦਿੱਤੇ ਗਏ ਜਦੋਂਕਿ ਵੱਖ-ਵੱਖ ਰਜਿਸਟਰਡ ਅਤੇ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਉਮੀਦਵਾਰ ਆਪਣੀਆਂ ਪਾਰਟੀਆਂ ਦੇ ਚੋਣ ਨਿਸ਼ਾਨ ਤੇ ਚੋਣ ਲੜਣਗੇ|
ਮੁਹਾਲੀ ਵਿਧਾਨਸਭਾ ਹਲਕੇ ਦੀ ਰਿਟਰਨਿੰਗ ਅਧਿਕਾਰੀ ਕੀਮਤੀ ਅਨੁਪ੍ਰਿਤਾ ਜੋਹਲ ਨੇ ਦੱਸਿਆ ਕਿ ਆਜ਼ਾਦ ਉਮੀਦਵਾਰਾਂ ਵਿੱਚੋਂ ਪਰਨੀਤ ਸਿੰਘ ਪੰਧੇਰ ਨੂੰ ਟ੍ਰੈਕਟਰ ਚਲਾਉਂਦਾ ਕਿਸਾਨ, ਪਰਮਜੀਤ ਸਿੰਘ ਨੂੰ ਹਾਕੀ ਤੇ ਗੇਂਦ, ਕੁਲਜੀਤ ਸਿੰਘ ਨੂੰ ਅਲਮਾਰੀ ਅਤੇ ਕਮਲਜੀਤ ਕੌਰ ਨੂੰ ਮੋਮਬੱਤੀ ਚੋਣ ਕਿਸ਼ਾਨ ਅਲਾਟ ਕੀਤੇ ਗਏ ਹਨ|
ਇਕ ਸਵਾਲ ਦੇ ਜਵਾਬ ਵਿੱਚ ਉਹਨਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਬੈਲਟ ਪੇਪਰਾਂ ਤੇ ਉਮੀਦਵਾਰਾਂ ਦੇ ਚੋਣ ਕਮਿਸ਼ਨ ਦੇ ਨਾਲ-ਨਾਲ ਉਹਨਾਂ ਦੀ ਤਸਵੀਰ ਵੀ ਛਾਪੀ ਜਾਵੇਗੀ| ਉਹਨਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਚੋਣ ਜਾਬਤੇ ਦੀ ਪਾਲਣਾ ਤੇ ਯਕੀਨੀ ਬਣਾਉਣ ਲਈ ਸਖਤ ਕਦਮ ਚੁੱਕੇ ਗਏ ਹਨ ਅਤੇ ਕਮਿਸ਼ਨ ਵੱਲੋਂ ਚੋਣ ਜਾਬਤੇ ਦੀ ਉਲੰਘਣਾ ਕਰਨ ਵਾਲੇ ਉਮੀਦਵਾਰ ਨੂੰ ਨੋਟਿਸ ਜਾਰੀ ਕਰਕੇ ਉਹਨਾਂ ਦੀ ਜਵਾਬ ਤਲਬੀ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *