ਚੋਣ ਕਮਿਸ਼ਨ ਵੱਲੋਂ ਪੰਜਾਬ ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਪੰਜਾਬ ਵਿੱਚ 4 ਫਰਵਰੀ ਨੂੰ ਪੈਣਗੀਆਂ ਵੋਟਾਂ, ਨਤੀਜੇ 11 ਮਾਰਚ ਨੂੰ

ਨਵੀਂ ਦਿੱਲੀ, 4 ਜਨਵਰੀ (ਸ.ਬ.) ਚੋਣ ਕਮਿਸ਼ਨ ਵੱਲੋਂ ਅੱਜ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ| ਮੁੱਖ ਚੋਣ ਕਮਿਸ਼ਨ ਸ੍ਰੀ ਨਸੀਮ ਜ਼ੈਦੀ ਨੇ ਅੱਜੇ ਇਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਪੰਜਾਬ ਅਤੇ ਗੋਆ ਵਿੱਚ 4 ਫਰਵਰੀ ਨੂੰ, ਉਤਰਾਖੰਡ ਵਿੱਚ 15 ਫਰਵਰੀ ਨੂੰ ਵੋਟਾਂ ਪੈਣਗੀਆਂ| ਮਣੀਪੁਰ ਵਿੱਚ 2 ਗੇੜ ਵਿੱਚ ਹੋਣ ਵਾਲੀਆਂ ਚੋਣਾਂ ਦੋਰਾਨ 4 ਅਤੇ 8 ਮਾਰਚ ਨੂੰ ਵੋਟਾਂ ਪੈਣਗੀਆਂ ਜਦੋਂਕਿ ਉੱਤਰ  ਪ੍ਰਦੇਸ਼ ਵਿੱਚ ਪੋਲਿੰਗ ਦੇ 7 ਗੇੜ ਹੋਣਗੇ| ਉਤਰ ਪ੍ਰਦੇਸ਼ ਵਿੱਚ 11 ਫਰਵਰੀ, 15 ਫਰਵਰੀ, 19 ਫਰਵਰੀ, 25 ਫਰਵਰੀ, 27 ਫਰਵਰੀ, 4 ਮਾਰਚ ਅਤੇ 8 ਮਾਰਚ ਨੂੰ ਪੋਲਿੰਗ ਹੋਵੇਗੀ| ਸਾਰੇ ਸੂਬਿਆਂ ਵਿੱਚ ਵੋਟਾਂ ਦੀ ਗਿਣਤੀ 11 ਮਾਰਚ ਨੂੰ ਕੀਤੀ ਜਾਵੇਗੀ|
ਇਸਦੇ ਨਾਲ ਹੀ ਇਹਨਾਂ ਪੰਜ ਸੂਬਿਆਂ ਵਿੱਚ ਚੋਣ ਜਾਬਤਾ ਲਾਗੂ ਹੋ ਗਿਆ ਹੈ ਅਤੇ ਕੇਂਦਰੀ ਸੁਰਖਿਆ ਦਸਤਿਆਂ ਦੀ ਤੈਨਾਤੀ ਵੀ ਹੋ ਗਈ ਹੈ|
ਚੋਣ ਕਮਿਸ਼ਨ ਮੁਤਾਬਕ 11 ਜਨਵਰੀ ਨੂੰ ਉਮੀਦਵਾਰ ਚੋਣਾਂ ਲਈ ਨਾਮਜ਼ਦਗੀ ਪੱਤਰ ਭਰ ਸਕਦੇ ਹਨ ਅਤੇ ਨਾਮਜ਼ਦਗੀ ਦੀ ਆਖਰੀ ਮਿਤੀ 18 ਜਨਵਰੀ ਰੱਖੀ ਗਈ ਹੈ| 21 ਜਨਵਰੀ ਨੂੰ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਣਗੇ ਅਤੇ 4 ਫਰਵਰੀ ਨੂੰ ਇਕੋ ਪੜਾਅ ਵਿਚ ਪੂਰੇ ਸੂਬੇ ਵਿੱਚ ਚੋਣਾਂ ਹੋਣਗੀਆਂ| 11 ਮਾਰਚ ਨੂੰ ਚੋਣ ਕਮਿਸ਼ਨ ਵਲੋਂ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ|
ਦੇਸ਼ ਦੇ ਪੰਜ ਸੂਬਿਆਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ 690 ਸੀਟਾਂ ‘ਤੇ ਚੋਣਾਂ ਹੋਣਗੀਆਂ ਅਤੇ ਚੋਣ ਕਮਿਸ਼ਨ ਵਲੋਂ ਪੰਜ ਸੂਬਿਆਂ ਵਿਚ 1 ਲੱਖ, 85 ਹਜ਼ਾਰ ਪੋਲਿੰਗ ਬੂਥ ਬਣਾਉਣ ਦਾ ਐਲਾਨ ਕੀਤਾ ਗਿਆ ਹੈ ਜਿਸ ਵਿਚ ਪੰਜ ਸੂਬਿਆਂ ਦੇ 16 ਕਰੋੜ ਦੇ ਕਰੀਬ ਵੋਟਰ ਆਪਣੇ ਵੋਟ ਦੀ ਵਰਤੋਂ ਕਰਨਗੇ| ਚੋਣ ਕਮਿਸ਼ਨ ਵਲੋਂ ਉਮੀਦਵਾਰ ਨੂੰ 28 ਲੱਖ ਰੁਪਏ ਖਰਚ ਕਰਨ ਦੀ ਛੋਟ ਦਿੱਤੀ ਗਈ ਹੈ|
ਚੋਣ ਕਮਿਸ਼ਨ ਵਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਬਾਦਲ, ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਪੰਜਾਬ ਕਾਂਗਰਸ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੁੱਖ ਮੰਤਰੀ ਪੰਜਾਬ ਬੀਬੀ ਰਾਜਿੰਦਰ ਕੌਰ ਭੱਠਲ, ਭਗਵੰਤ ਮਾਨ ਦੇ ਹਲਕਿਆਂ ਨੂੰ ਅਤਿ ਸੰਵੇਦਨਸ਼ੀਲ ਰੱਖਿਆ ਗਿਆ ਹੈ| ਇਨ੍ਹਾਂ ਹਲਕਿਆਂ ਵਿਚ ਹੋਰਨਾਂ ਸੀਟਾਂ ਦੇ ਮੁਕਾਬਲੇ ਦੁੱਗਣੀ ਸੁਰੱਖਿਆ ਦੀ ਵਿਵਸਥਾ ਹੋਵੇਗੀ| ਪੰਜਾਬ ਵਿਚ ਚੋਣਾਂ ਦੇ ਮੱਦੇਨਜ਼ਰ 50 ਪੈਰਾ ਮਿਲਟਰੀ ਫੋਰਸ ਦੀਆਂ ਕੰਪਨੀਆਂ ਲਗਾਈਆਂ ਜਾਣਗੀਆਂ|

Leave a Reply

Your email address will not be published. Required fields are marked *