ਚੋਣ ਕਮਿਸ਼ਨ ਵੱਲੋਂ ਸਾਕਸ਼ੀ ਮਹਾਰਾਜ ਨੂੰ ਕਾਰਨ ਦੱਸੋ ਨੋਟਿਸ

ਨਵੀਂ ਦਿੱਲੀ, 10 ਜਨਵਰੀ (ਸ.ਬ.) ਚੋਣ ਕਮਿਸ਼ਨ ਨੇ ਭਾਜਪਾ ਸਾਂਸਦ ਸਾਕਸ਼ੀ ਮਹਾਰਾਜ ਨੂੰ ਜਨਸੰਖਿਆ ਸੰਬੰਧੀ ਵਿਵਾਦਿਤ ਟਿੱਪਣੀ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ, ਜਿਸ ਵਿੱਚ ਭਾਜਪਾ ਸਾਂਸਦ ਨੇ ਕਥਿਤ ਤੌਰ ਤੇ ਕਿਹਾ ਕਿ 4 ਪਤਨੀਆਂ ਅਤੇ 40 ਬੱਚਿਆਂ ਦੀ ਗੱਲ ਕਰਨ ਵਾਲੇ ਜਨਸੰਖਿਆ ਦੀ ਸਮੱਸਿਆ ਲਈ ਜ਼ਿਮੇਵਾਰ ਹਨ|
ਚੋਣ ਕਮਿਸ਼ਨ ਨੇ ਕਿਹਾ ਕਿ ਸਾਕਸ਼ੀ ਦੀ ਇਹ ਟਿੱਪਣੀ ਕੋਡ ਆਫ ਕੰਡਕਟ ਦੀ ਉਲੰਘਣਾ ਹੈ| ਉਨ੍ਹਾਂ ਨੂੰ ਕੱਲ ਸਵੇਰ ਤੱਕ ਇਹ ਦੱਸਣ ਲਈ ਕਿਹਾ ਗਿਆ ਹੈ ਕਿ ਅਖ਼ੀਰ ਕਿਉ ਨਾ ਉਨ੍ਹਾਂ ਖਿਲਾਫ ਕਾਰਵਾਈ ਕੀਤੀ           ਜਾਵੇ| ਕੱਲ ਰਾਤ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ 4 ਚਾਰ ਜਨਵਰੀ ਤੋਂ ਲਾਗੂ ਹੋਏ ਕੋਡ ਆਫ ਕੰਡਕਟ ਦਾ ਉਲੰਘਣ ਕੀਤਾ ਹੈ| ਇਹ ਕੋਡ ਆਫ ਕੰਡਕਟ ਉੱਤਰ ਪ੍ਰਦੇਸ਼ ਸਮੇਤ 5 ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਦੀ ਘੋਸ਼ਣਾ ਤੋਂ ਬਾਅਦ ਲਾਗੂ ਕੀਤਾ ਗਿਆ ਹੈ|
ਨੋਟਿਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਦੀਆਂ ਟਿੱਪਣੀਆਂ ਨਾਲ ਸਮਾਜ ਦੇ ਵੱਖ-ਵੱਖ ਵਰਗਾਂ ਵਿੱਚ ਆਪਸੀ ਦੁਸ਼ਮਣੀ ਵਧਣ ਦਾ ਪ੍ਰਭਾਵ ਝਲਕਦਾ ਹੈ| ਪਿਛਲੇ ਹਫ਼ਤੇ ਸੰਤ ਸੰਮੇਲਨ ਵਿੱਚ ਬੋਲਦੇ ਹੋਏ ਸਾਕਸ਼ੀ ਮਹਾਰਾਜ ਨੇ ਕਿਹਾ ਸੀ ,’ਜਨਸੰਖਿਆ ਦੇ ਕਾਰਣ ਦੇਸ਼ ਵਿੱਚ ਸਮੱਸਿਆਵਾਂ ਪੈਦਾ ਹੋ ਰਹੀਆ ਹਨ, ਉਸ ਲਈ ਹਿੰਦੂ ਜ਼ਿੰਮੇਵਾਰ ਨਹੀਂ ਹੈ, ਜ਼ਿੰਮੇਵਾਰ ਤਾਂ ਉਹ ਹਨ, ਜੋ ਚਾਰ ਪਤਨੀਆਂ ਅਤੇ 40 ਬੱਚਿਆਂ ਦੀ ਗੱਲ ਕਰਦੇ ਹਨ|’ ਉਨ੍ਹਾਂ ਨੇ ਇਹ ਵੀ ਕਿਹਾ ਕਿ ਪਸ਼ੂਆਂ ਨੂੰ ਮਾਰ ਕੇ ਜੋ ਧਨ ਕਮਾਇਆ  ਜਾ ਰਿਹਾ ਹੈ, ਉਸ ਦਾ ਇਸਤੇਮਾਲ ਅੱਤਵਾਦੀਆਂ ਦੇ ਵਿੱਤੀ ਪੋਸ਼ਣ ਲਈ ਕੀਤਾ ਜਾ ਰਿਹਾ ਹੈ| ਭਾਜਪਾ ਦੇ ਇਸ ਸਾਂਸਦ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਕੁਝ ਹੀ ਦਿਨ ਪਹਿਲਾਂ ਸੁਪਰੀਮ ਕੋਰਟ ਇਹ ਫੈਸਲਾ ਸੁਣਾ ਚੁੱਕਿਆ ਹੈ ਕਿ ਰਾਜਨੀਤਿਕ ਦਲ ਅਤੇ ਉਮੀਦਵਾਰ ਧਰਮ ਜਾਂ ਜਾਤੀ ਦੇ ਆਧਾਰ ਤੇ ਵੋਟ ਨਹੀਂ ਮੰਗ ਸਕਦੇ| 11 ਫ਼ਰਵਰੀ ਨੂੰ ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਦੇ ਲਈ  ਮਤਦਾਨ ਦਾ ਪਹਿਲਾ ਪੜਾਅ ਸ਼ੁਰੂ ਹੋਵੇਗਾ|

Leave a Reply

Your email address will not be published. Required fields are marked *