ਚੋਣ ਚਿੰਨ੍ਹ ਲਈ ਸ਼ਸ਼ੀਕਲਾ ਦੇ ਭਤੀਜੇ ਤੇ ਰਿਸ਼ਵਤ ਲੈਣ ਦਾ ਦੋਸ਼

ਨਵੀਂ ਦਿੱਲੀ, 17 ਅਪ੍ਰੈਲ (ਸ.ਬ.) ਦਿੱਲੀ ਪੁਲੀਸ ਨੇ ਏ.ਆਈ.ਏ.ਡੀ.ਐਮ.ਕੇ. ਦੇ ਮਹਾ ਸਕੱਤਰ ਅਤੇ ਸ਼ਸ਼ੀਕਲਾ ਦੇ ਭਤੀਜੇ ਟੀ.ਟੀ.ਵੀ. ਦਿਨਾਕਰਨ ਦੇ ਖਿਲਾਫ ਦਿੱਲੀ ਪੁਲੀਸ ਕ੍ਰਾਈਮ ਬਰਾਂਚ ਨੇ ਰਿਸ਼ਵਤ ਦੇਣ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਹੈ| ਦਿਨਾਕਰਨ ਦੇ ਖਿਲਾਫ ਪੁਲੀਸ ਨੇ ਆਈ.ਪੀ.ਸੀ. ਦੀ ਧਾਰਾ 170 ਅਤੇ 120 ਬੀ ਦੇ ਤਹਿਤ ਮਾਮਲਾ ਦਰਜ ਕੀਤਾ ਹੈ| ਦਿਨਾਕਰਨ ਤੇ ਆਰ.ਕੇ. ਨਗਰ ਉਪ ਚੋਣਾਂ ਤੋਂ ਪਹਿਲਾਂ ਏ.ਆਈ.ਏ.ਡੀ.ਐਮ.ਕੇ. ਪਾਰਟੀ ਚੋਣ ਚਿੰਨ੍ਹ ਨੂੰ ਲੈ ਕੇ ਰਿਸ਼ਵਤ ਲੈਣ ਦਾ ਦੋਸ਼ ਹੈ| ਖਬਰਾਂ ਦੇ ਮੁਤਾਬਕ ਦਿਨਾਕਰਨ ਨੇ ਇਸ ਕੇਸ ਵਿੱਚ ਦੋਵੇਂ ਪਾਰਟੀ ਦੀ ਵਿਚੋਲਗੀ ਕਰਨ ਵਾਲੇ ਸੁਰੇਸ਼ ਚੰਦੇਰ ਨੂੰ 60 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਸੀ| ਪੁਲੀਸ ਦਾ ਕਹਿਣਾ ਹੈ ਕਿ ਟੀ.ਟੀ.ਵੀ. ਦਿਨਾਕਰਨ ਏ.ਆਈ.ਏ.ਡੀ.ਐਮ.ਕੇ. ਦੇ ਲਈ ਦੋ ਪਤੀ ਨਿਸ਼ਾਨ ਦੇ ਲਈ ਰਿਸ਼ਵਤ ਦਿੱਤੀ ਸੀ| ਹਾਲਾਂਕਿ ਪੁਲੀਸ ਮਾਮਲੇ ਦੀ ਪੂਰੀ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *