ਚੋਣ ਜਿੱਤਣ ਤੋਂ ਬਾਅਦ ਹੁਣ ਬਲੌਂਗੀ ਕਲੋਨੀ ਵਿੱਚ ਨਹੀਂ ਦਿਖ ਰਹੇ ਸਰਪੰਚ ਅਤੇ ਪੰਚ

ਬਲੌਂਗੀ, 19 ਜਨਵਰੀ (ਪਵਨ ਰਾਵਤ) ਬੀਤੇ ਦਿਨੀਂ ਹੋਈਆਂ ਪੰਚਾਇਤ ਚੋਣਾਂ ਤੋਂ ਬਾਅਦ ਬਲੌਂਗੀ ਕਾਲੋਨੀ ਦੇ ਲੋਕ ਆਪਣੀਆਂ ਸਮੱਸਿਆਵਾਂ ਦੇ ਹਲ ਲਈ ਪ੍ਰੇਸ਼ਾਨ ਹੋ ਰਹੇ ਹਨ| ਲੋਕਾਂ ਦਾ ਕਹਿਣਾ ਹੈ ਕਿ ਚੋਣਾਂ ਮੌਕੇ ਆ ਕੇ ਵੱਡੇ ਵੱਡੇ ਦਾਅਵੇ ਅਤੇ ਵਾਇਦੇ ਕਰਨ ਵਾਲੇ ਉਮੀਦਵਾਰ ਅਤੇ ਚੋਣ ਜਿੱਤਣ ਵਾਲੇ ਸਰਪੰਚ-ਪੰਚ ਦਿਖਾਈ ਨਹੀਂ ਦੇ ਰਹੇ|
ਲੋਕਾਂ ਵਿੱਚ ਇਹ ਆਮ ਚਰਚਾ ਹੈ ਕਿ ਜੇ ਕਿਸੇ ਨੂੰ ਸਰਪੰਚ ਜਾਂ ਪੰਚ ਦੀ ਲੋੜ ਪੈ ਜਾਵੇ ਤਾਂ ਉਸਨੂੰ ਇਹ ਤਕ ਪਤਾ ਨਹੀਂ ਹੈ ਕਿ ਸਰਪੰਚ ਜਾਂ ਪੰਚ ਵਲੋਂ ਆਪਣਾ ਦਫਤਰ ਕਿੱਥੇ ਬਣਾਇਆ ਗਿਆ ਹੈ ਜਿੱਥੇ ਜਾ ਕੇ ਉਹਨਾਂ ਨਾਲ ਮੁਲਾਕਾਤ ਕੀਤੀ ਜਾ ਸਕੇ|
ਇਸ ਸਬੰਧੀ ਸੰਪਰਕ ਕਰਨ ਤੇ ਬਲੌਂਗੀ ਕਲੋਨੀ ਦੀ ਸਰਪੰਚ ਸਰੋਜਾ ਦੇਵੀ ਦੇ ਪਤੀ ਦਿਨੇਸ਼ ਕੁਮਾਰ ਨੇ ਕਿਹਾ ਕਿ ਸਰਪੰਚ ਨੂੰ ਹੁਣ ਤਕ ਚਾਰਜ ਨਹੀਂ ਮਿਲਿਆ ਹੈ ਅਤੇ ਉਹਨਾਂ ਨੂੰ 25 ਜਨਵਰੀ ਤੋਂ ਬਾਅਦ ਚਾਰਜ ਮਿਲੇਗਾ| ਹਾਲਾਂਕਿ ਉਨ੍ਹਾਂ ਕਿਹਾ ਕਿ ਉਹਨਾਂ ਦੀ ਆਜ਼ਾਦ ਨਗਰ ਵਿੱਚ ਰਿਹਾਇਸ਼ ਹੈ ਅਤੇ ਉਹ ਆਪਣੇ ਘਰ ਵਿੱਚ ਹੀ ਆਪਣਾ ਦਫਤਰ ਵੀ ਬਣਾਉਣਗੇ ਅਤੇ ਚੋਣਾਂ ਦੌਰਾਨ ਉਹਨਾਂ ਵਲੋਂ ਪਿੰਡ ਵਾਸੀਆਂ ਨਾਲ ਜਿਹੜੇ ਵਾਇਦੇ ਕੀਤੇ ਗਏ ਹਨ ਉਹਨਾਂ ਨੂੰ ਪੂਰਾ ਕੀਤਾ ਜਾਵੇਗਾ| ਉਹਨਾਂ ਕਿਹਾ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ|

Leave a Reply

Your email address will not be published. Required fields are marked *