ਚੋਣ ਪ੍ਰਚਾਰ ਦੌਰਾਨ ਨਿੱਜੀ ਦੂ੪ਣਬਾਜੀ ਦਾ ਜੋਰ ਵਿਕਾਸ ਦੇ ਨਾਮ ਤੇ ਵੋਟਾਂ ਮੰਗਣ ਵਾਲੀਆਂ ਪਾਰਟੀਆਂ ਦੇ ਮੁੱਖ ਆਗੂ ਕਰ ਰਹੇ ਹਨ ਇੱਕ ਦੂਜੇ ਦੇ ਖਿਲਾਫ ਦੂ੪ਨਬਾਜੀ

ਭੁਪਿੰਦਰ ਸਿੰਘ

ਐਸ ਏ ਐਸ ਨਗਰ, 3 ਫਰਵਰੀ

ਨਗਰ ਨਿਗਮ ਚੋਣਾਂ ਲਈ ਮਾਹੌਲ ਭਖਣਾ ੪ੁਰੂ ਹੋ ਗਿਆ ਹੈ ਅਤੇ ਇਸਦੇ ਨਾਲ ਹੀ ਚੋਣ ਪ੍ਰਚਾਰ ਦਾ ਅਮਲ ਵੀ ਤੇਜ ਹੋ ਗਿਆ ਹੈ। ਇਸ ਦੌਰਾਨ ਇਹ ਗੱਲ ਆਮ ਵੇਖਣ ਵਿੱਚ ਆ ਰਹੀ ਹੈ ਕਿ ਚੋਣ ਲੜਣ ਵਾਲੇ ਲਗਭਗ ਸਾਰੇ ਹੀ ਆਗੂ ਇੱਕ ਦੂਜੇ ਦੇ ਖਿਲਾਫ ਨਿੱਜੀ ਕਿਸਮ ਦੀ ਦੂ੪ਣ ਬਾਜੀ ਵਿੱਚ ਜੁਟ ਗਏ ਹਨ। ਸਾਡੇ ਇਹ ਆਗੂ ਭਾਵੇਂ ਵਿਕਾਸ ਦੇ ਨਾਮ ਤੇ ਵੋਟਾਂ ਮੰਗਣ ਦੀ ਗੱਲ ਕਰਦੇ ਹਨ ਪਰੰਤੂ ਅਸਲੀਅਤ ਵਿੱਚ ਇਹਨਾਂ ਦਾ ਪੂਰਾ ਜੋਰ ਇੱਕ ਦੂਜੇ ਦੇ ਖਿਲਾਫ ਇਲਜਾਮਬਾਜੀ ਤਕ ਹੀ ਸੀਮਿਤ ਹੈ।

ਜੇਕਰ ਪੰਜਾਬ ਦੀ ਸੱਤਾਧਾਰੀ ਪਾਰਟੀ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਇਸਦੀ ਕਮਾਨ ਹਲਕਾ ਵਿਧਾਇਕ ਅਤੇ ਪੰਜਾਬ ਦੇ ਸਿਹਤ ਮੰਤਰੀ ਸzy ਬਲਬੀਰ ਸਿੰਘ ਸਿੱਧੂ ਦੇ ਹੱਥਾਂ ਵਿੱਚ ਹੈ ਜਿਹਨਾਂ ਵਲੋਂ ਚੋਣ ਪ੍ਰਚਾਰ ਦੌਰਾਨ ਜਿਆਦਾ ਜੋਰ ਸਾਬਕਾ ਮੇਅਰ ਸzy ਕੁਲਵੰਤ ਸਿੰਘ ਅਤੇ ਉਹਨਾਂ ਦੇ ਆਜਾਦ ਗਰੁੱਪ ਦੇ ਖਿਲਾਫ ਬਿਆਨਬਾਜੀ ਤੇ ਹੀ ਲਗਾਇਆ ਜਾਂਦਾ ਹੈ। ਹਾਲਾਂਕਿ ਇਸ ਦੌਰਾਨ ਉਹਨਾਂ ਵਲੋਂ ਪੰਜਾਬ ਸਰਕਾਰ ਵਲੋਂ ਪਿਛਲੇ ਸਮੇਂ ਦੌਰਾਨ ੪ਹਿਰ ਦੇ ਵਿਕਾਸ ਲਈ ਲਿਆਂਦੇ ਗਏ ਪ੍ਰੋਜੈਕਟਾਂ ਦੀ ਵੀ ਗੱਲ ਕੀਤੀ ਜਾਂਦੀ ਹੈ ਪਰੰਤੂ ਉਹਨਾਂ ਦਾ ਜਿਆਦਾ ਜੋਰ ਮੇਅਰ ਕੁਲਵੰਤ ਸਿੰਘ ਅਤੇ ਉਹਨਾਂ ਦੇ ਧੜੇ ਨੂੰ ਭੰਡਣ ਤੇ ਹੀ ਰਹਿੰਦਾ ਹੈ।

ਇਹੀ ਹਾਲ ੪zੋਮਣੀ ਅਕਾਲੀ ਦਲ ਦੇ ਆਗੂਆਂ ਦਾ ਹੈ ਜਿਸਦੇ ਚੋਣ ਪ੍ਰਚਾਰ ਦੀ ਕਮਾਨ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋy ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸzy ਸੁਖਬੀਰ ਸਿੰਘ ਬਾਦਲ ਦੇ ਸਿਆਸੀ ਸਲਾਹਕਾਰ ਚਰਨਜੀਤ ਸਿੰਘ ਬਰਾੜ ਸੰਭਾਲ ਰਹੇ ਹਨ। ਇਹਨਾਂ ਦੋਵਾਂ ਮੁੱਖ ਆਗੂਆਂ ਦਾ ਜਿਆਦਾ ਜੋਰ ਕੁੱਝ ਸਮਾਂ ਪਹਿਲਾਂ ਪਾਰਟੀ ਤੋਂ ਬਾਗੀ ਹੋ ਕੇ ਵੱਖਰਾ ਆਜਾਦ ਗਰੁੱਪ ਬਣਾਉਣ ਵਾਲੇ ਸਾਬਕਾ ਮੇਅਰ ਸzy ਕੁਲਵੰਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਖਿਲਾਫ ਨਿੱਜੀ ਕਿਸਮ ਦੀ ਇਲਜਾਮਬਾਜੀ ਤੇ ਹੀ ਰਹਿੰਦਾ ਹੈ ਅਤੇ ਉਹ ਇਹ ਸਾਬਿਤ ਕਰਨ ਦੀ ਕੋ੪ਿ੪ ਕਰਦੇ ਹਨ ਕਿ ਇਹਨਾਂ ਸਾਰਿਆਂ ਨੇ ਪਾਰਟੀ ਨਾਲ ਧੋਖਾ ਕੀਤਾ ਹੈ।

ਇਸ ਇਲਜਾਮ ਬਾਜੀ ਦੌਰਾਨ ਇਹਨਾਂ ਆਗੂਆਂ ਵਲੋਂ ਵਰਤੀ ਜਾਣ ਵਾਲੀ ੪ਬਦਾਵਲੀ ਜਾਂ ਇਹਨਾਂ ਵਲੋਂ ਜਾਰੀ ਕੀਤੇ ਬਿਆਨਾਂ ਵਿੱਚ ਵਰਤੀ ਗਈ ਭਾ੪ਾ ਦਾ ਪੱਧਰ ਕਾਫੀ ਹੇਠਾਂ ਤਕ ਚਲ ਜਾਂਦਾ ਹੈ ਪਰੰਤੂ ਸਾਡੇ ਇਹ ਸਨਮਾਨਿਤ ਆਗੂ ਇਸਦੀ ਵੀ ਪਰਵਾਹ ਨਹੀਂ ਕਰਦੇ।

ਇਸ ਸੰਬੰਧੀ ਭਾਵੇਂ ਸਾਬਕਾ ਮੇਅਰ ਕੁਲਵੰਤ ਸਿੰਘ ਵਲੋਂ ਅਜਿਹੀ ੪ਬਦਾਵਲੀ ਤੋਂ ਪਰਹੇਜ ਕੀਤਾ ਜਾਂਦਾ ਹੈ ਪਰੰਤੂ ਉਹਨਾਂ ਵਲੋਂ ਇਹ ਇਲਜਾਮ ਆਮ ਲਗਾਇਆ ਜਾਂਦਾ ਹੈ ਕਿ ਉਹਨਾਂ ਦੇ ਵਿਰੋਧੀਆਂ ਵਲੋਂ ਆਪਸ ਵਿੱਚ ਮਿਲ ਕੇ ਇਹ ਸਾਰਾ ਕੁੱਝ ਕੀਤਾ ਜਾ ਰਿਹਾ ਹੈ। ਬੀਤੇ ਦਿਨ ਸੈਕਟਰ 79 ਵਿੱਚ ਆਜਾਦ ਗਰੁੱਪ ਦੇ ਦਫਤਰ ਤੇ ਹੋਏ ਹਮਲੇ ਬਾਰੇ ਵੀ ਸzy ਕੁਲਵੰਤ ਸਿੰਘ ਵਲੋਂ ਇਹ ਇਲਜਾਮ ਲਗਾਇਆ ਗਿਆ ਸੀ ਕਿ ਹਲਕਾ ਵਿਧਾਇਕ ਸzy ਬਲਬੀਰ ਸਿੰਘ ਸਿੱਧੂ ਅਤੇ ਅਕਾਲੀ ਆਗੂਆਂ ਪ੍ਰੋy ਪ੍ਰੇਮ ਸਿੰਘ ਚੰਦੂਮਾਜਰਾ ਅਤੇ ਚਰਨਜੀਤ ਸਿੰਘ ਬਰਾੜ ਵਲੋਂ ਆਪਸ ਵਿੱਚ ਮਿਲੀਭੁਗਤ ਕਰਕੇ ਹੀ ਉਹਨਾਂ ਤੇ ਇਹ ਹਮਲਾ ਕਰਵਾਇਆ ਗਿਆ ਹੈ।

ਇਹਨਾਂ ਆਗੂਆਂ ਵਲੋਂ ਕੀਤੀ ਜਾਂਦੀ ਹਲਕੇ ਪੱਧਰ ਦੀ ਬਿਆਨਬਾਜੀ ਖੁਦ ਇਹਨਾਂ ਦੀ ਹੀ ੪ਖ੪ੀਅਤ ਤੇ ਸਵਾਲ ਚੁੱਕਦੀ ਹੈ ਪਰੰਤੂ ਜਿਵੇਂ ਜਿਵੇਂ ਚੋਣ ਪ੍ਰਚਾਰ ਤੇਜ ਹੋ ਰਿਹਾ ਹੈ ਇਹ ਇਲਜਾਮਬਾਜੀ ਵੀ ਜੋਰ ਫੜਦੀ ਜਾ ਰਹੀ ਹੈ। ਆਉਣ ਵਾਲੇ ਦਿਨਾਂ ਦੌਰਾਨ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਵਲੋਂ ਵੀ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰੇ ਜਾਣੇ ਹਨ ਅਤੇ ਜਿਵੇਂ ਜਿਵੇਂ ਚੋਣ ਪ੍ਰਚਾਰ ਤੇਜ ਹੋਣਾਂ ਹੈ ਇਹਨਾਂ ਪਾਰਟੀਆਂ ਦੇ ਆਗੂਆਂ ਦਾ ਵੀ ਇਲਜਾਮਬਾਜੀ ਦੀ ਇਸ ਹੋੜ ਵਿੱਚ ੪ਾਮਿਲ ਹੋਣਾ ਤੈਅ ਹੈ।

Leave a Reply

Your email address will not be published. Required fields are marked *