ਚੋਣ ਮੁਹਿੰਮ ਤੇਜ ਕਰਨ ਲਈ ਮੀਟਿੰਗ ਕੀਤੀ

ਐਸ.ਏ.ਐਸ.ਨਗਰ, 27 ਜਨਵਰੀ (ਆਰ.ਪੀ.ਵਾਲੀਆ) ਸਥਾਨਕ ਫੇਜ਼-2 ਦੇ ਸੀਨੀਅਰ ਸੀਟੀਜਨਾਂ ਦੀ ਮੀਟਿੰਗ ਸ਼ਹੀਦ ਭਗਤ ਸਿੰਘ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸz. ਗੁਰਬਚਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਵਾਰਡ ਨੰਬਰ 4 ਦੇ ਆਜਾਦ ਉਮੀਦਵਾਰ ਸz. ਗੁਰਦੀਪ ਸਿੰਘ ਦੀ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਸz. ਗੁਰਬਚਨ ਸਿੰਘ ਨੇ ਹੁਣ ਤੱਕ ਚਲਾਈ ਗਈ ਮੁਹਿੰਮ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਸਮੁੱਚੇ ਵਾਰਡ ਦਾ ਚੱਕਰ ਲਗਾ ਕੇ ਘਰ-ਘਰ ਪਰਚੇ ਵੰਡੇ ਗਏ ਹਨ ਅਤੇ ਬੈਨਰ ਵੀ ਲਗਾਏ ਜਾ ਚੁੱਕੇ ਹਨ।

ਇਸ ਮੌਕੇ ਗੁਰਦੀਪ ਸਿੰਘ ਨੇ ਦੱਸਿਆ ਕਿ ਛੇਤੀ ਹੀ ਉਹਨਾਂ ਦੀ ਚੋਣ ਮੁਹਿੰਮ ਵਿੱਚ ਵੱਖ ਵੱਖ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਦੇ ਆਗੂ ਵੀ ਸ਼ਾਮਿਲ ਹੋਣਗੇ। ਮੀਟਿੰਗ ਵਿੱਚ ਸੁਰਿੰਦਰ ਕੌਰ, ਬਲਬੀਰ ਕੌਰ, ਤਾਰਾ ਚੰਦ, ਚੰਦਰ ਸੇਖਰ ਅਤੇ ਕੁਲਦੀਪ ਸਿੰਘ ਵੀ ਹਾਜਿਰ ਸਨ।

Leave a Reply

Your email address will not be published. Required fields are marked *