ਚੋਰੀ ਹੋਈ ਇਨੋਵਾ ਕਾਰ ਸਮੇਤ ਇਕ ਗੈਂਗਸਟਰ ਕਾਬੂ, ਇਕ ਫ਼ਰਾਰ

ਬਟਾਲਾ, 13 ਅਕਤੂਬਰ (ਸ.ਬ.) ਅੰਮ੍ਰਿਤਸਰ ਪੁਲੀਸ ਵੱਲੋਂ ਮਿਲੀ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦਿਆਂ ਬਟਾਲਾ ਪੁਲੀਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਵੱਖ-ਵੱਖ ਮਾਮਲਿਆਂ ਵਿੱਚ ਲੋੜੀਂਦੇ 2 ਗੈਂਗਸਟਰਾਂ ਵਿਚੋਂ ਇੱਕ ਨੂੰ ਕਾਬੂ ਕਰਨ ਅਤੇ ਚੋਰੀ ਦੀ ਗੱਡੀ ਕੁੱਝ ਹੀ ਘੰਟਿਆਂ ਵਿੱਚ ਬਰਾਮਦ ਕਰ ਲਈ ਗਈ| ਪੁਲੀਸ ਜ਼ਿਲ੍ਹਾ ਬਟਾਲਾ ਦੇ ਐਸ.ਐਸ.ਪੀ. ਉਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਅੰਮ੍ਰਿਤਸਰ ਪੁਲੀਸ ਵੱਲੋਂ ਸੂਚਨਾ ਮਿਲੀ ਸੀ ਕਿ 2 ਗੈਂਗਸਟਰ ਨਵੀਂ ਇਨੋਵਾ ਗੱਡੀ ਚੋਰੀ ਕਰ ਕੇ ਅੰਮ੍ਰਿਤਸਰ ਤੋਂ ਬਟਾਲਾ ਪਿੰਡਾਂ ਦੇ ਰਸਤਿਆਂ ਰਾਹੀਂ ਆ ਰਹੇ ਹਨ| ਨਾਕਾਬੰਦੀ ਦੌਰਾਨ ਹਰਕਤ ਵਿੱਚ ਆਈ ਪੁਲੀਸ ਵੱਲੋਂ ਗੈਂਗਸਟਰਾਂ ਦੀ ਤੇਜ਼ ਰਫ਼ਤਾਰ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਵੱਲੋਂ ਗੱਡੀ ਭਜਾਉਣ ਦੀ ਕੋਸ਼ਿਸ਼ ਨੂੰ ਅਸਫਲ ਕਰਦਿਆਂ ਥਾਣਾ ਰੰਗੜ ਨੰਗਲ ਦੀ ਪੁਲੀਸ ਵੱਲੋਂ ਆਪਣੀ ਗੱਡੀ ਨੂੰ ਉਨ੍ਹਾਂ ਦੀ ਗੱਡੀ ਵਿੱਚ ਮਾਰ ਦਿੱਤਾ| ਜਿਸ ਤੇ ਗੈਂਗਸਟਰਾਂ ਵੱਲੋਂ ਫਾਇਰਿੰਗ ਵੀ ਕੀਤੀ ਗਈ ਅਤੇ ਆਪਣੇ ਆਪ ਨੂੰ ਪੁਲੀਸ ਦੇ ਕਾਬੂ ਆਉਣ ਤੋਂ ਬਚਣ ਲਈ ਇਕ ਗੈਂਗਸਟਰ ਗੋਲੀਆਂ ਚਲਾਉਂਦਾ ਭੱਜ ਗਿਆ, ਪ੍ਰੰਤੂ ਦੂਸਰਾ ਪੁਲੀਸ ਦੇ ਕਾਬੂ ਆ ਗਿਆ, ਜਿਸ ਦੀ ਪਛਾਣ ਜੋਧ ਬੀਰ ਸਿੰਘ ਪਿੰਡ ਗੰਧਲੀ ਨੇੜੇ ਜੰਡਿਆਲਾ ਵਜੋਂ ਹੋਈ ਹੈ ਅਤੇ ਦੂਸਰੇ ਗੈਂਗਸਟਰ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਪਿੰਡਾਂ ਨੂੰ ਸੀਲ ਕਰ ਕੇ ਭਾਲ ਜਾਰੀ ਹੈ|

Leave a Reply

Your email address will not be published. Required fields are marked *