ਚੌਟਾਲਾ ਵਲੋਂ ਸੂਬਾ ਪ੍ਰਧਾਨ ਅਸ਼ੋਕ ਦਾ ਅਸਤੀਫਾ ਮਨਜ਼ੂਰ

ਪਾਨੀਪਤ, 11 ਜੂਨ (ਸ.ਬ.) ਇਨੈਲੋ ਸੁਪ੍ਰੀਮੋ ਓਮ ਪ੍ਰਕਾਸ਼ ਚੌਟਾਲਾ ਨੇ ਸੂਬਾ ਪ੍ਰਧਾਨ ਅਸ਼ੋਕ ਅਰੋੜਾ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ| ਅਰੋੜਾ ਬੈਠਕ ਵਿੱਚ ਵੀ ਸ਼ਾਮਿਲ ਨਹੀਂ ਹੋਏ| ਉਨ੍ਹਾਂ ਨੇ ਬੈਠਕ ਵਿੱਚ ਨਾ ਪਹੁੰਚਣ ਦਾ ਕਾਰਨ ਵਿਅਕਤੀਗਤ ਕੰਮ ਦੱਸਿਆ ਹੈ| ਅਰੋੜਾ ਨੇ ਲੋਕ ਸਭਾ ਚੋਣਾਂ ਵਿੱਚ ਪਾਰਟੀ ਨੂੰ ਮਿਲੀ ਕਰਾਰੀ ਹਾਰ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ|
ਜਿਕਰਯੋਗ ਹੈ ਕਿ ਬੈਠਕ ਵਿੱਚ ਜ਼ਿਲਾ ਪ੍ਰਧਾਨਾਂ ਅਤੇ ਸੰਗਠਨ ਦੇ ਮੁੱਖ ਦਫਤਰੀ ਅਹੁਦੇਦਾਰਾਂ ਤੋਂ ਚੌਟਾਲਾ ਨੇ ਫੀਡਬੈਕ ਲਈ| ਹੁਣ ਜਲਦੀ ਹੀ ਇਨੈਲੋ ਨੂੰ ਨਵਾਂ ਸੂਬਾ ਪ੍ਰਧਾਨ ਮਿਲ ਸਕਦਾ ਹੈ| ਸੰਭਾਵਨਾ ਹੈ ਕਿ ਚੌਟਾਲਾ ਪੂਰੇ ਸੰਗਠਨ ਨੂੰ ਨਵੇਂ ਸਿਰਿਓ ਖੜ੍ਹਾ ਕਰਨਗੇ, ਜਿਸ ਵਿੱਚ ਸੂਬਾ ਕਾਰਜਕਾਰੀ ਵੀ ਸ਼ਾਮਿਲ ਹੋ ਸਕਦੀ ਹੈ ਅਤੇ ਜੋ ਅਹੁਦਾ ਖਾਲੀ ਹੈ, ਉਨ੍ਹਾਂ ਨੂੰ ਤਰੁੰਤ ਭਰਿਆ ਜਾਵੇਗਾ| ਇਸ ਤੋਂ ਇਲਾਵਾ ਸਰਗਰਮ ਲੋਕਾਂ ਨੂੰ ਨਵੀਂ ਜ਼ਿੰਮੇਵਾਰੀ ਦਿੱਤੀ ਜਾਵੇਗੀ|
ਇਨੈਲੋ ਦੇ ਸੀਨੀਅਰ ਨੇਤਾ ਅਭੈ ਚੌਟਾਲਾ ਵੀ ਇਸ ਬੈਠਕ ਵਿੱਚ ਪਹੁੰਚੇ| ਓਮ ਪ੍ਰਕਾਸ਼ ਚੌਟਾਲਾ ਪੂਰੇ ਸੂਬੇ ਦਾ ਦੌਰਾ ਕਰ ਚੁੱਕੇ ਹਨ ਅਤੇ ਵਰਕਰਾਂ ਨਾਲ ਵੀ ਮਿਲੇ ਹਨ|

Leave a Reply

Your email address will not be published. Required fields are marked *