ਚੌਥੇ ਦਿਨ ਵੀ ਦੇਸ਼ ਦੇ ਬਾਕੀ ਹਿੱਸਿਆ ਤੋਂ ਕਸ਼ਮੀਰ ਦਾ ਟੁੱਟਿਆ ਸੰਪਰਕ, ਵੱਡੀ ਗਿਣਤੀ ਵਿੱਚ ਫਸੇ ਵਾਹਨ

ਸ਼੍ਰੀਨਗਰ, 6 ਫਰਵਰੀ (ਸ.ਬ.) ਕਸ਼ਮੀਰ ਘਾਟੀ ਵਿੱਚ ਤਾਜ਼ਾ ਬਰਫਬਾਰੀ  ਅਤੇ ਜ਼ਮੀਨ ਖਿੱਸਕਣ ਦੀਆਂ ਘਟਨਾਵਾਂ ਦੇ ਕਾਰਨ ਰਾਸ਼ਟਰੀ ਰਾਜਮਾਰਗ ਬੰਦ ਹੋਣ ਨਾਲ ਘਾਟੀ ਦਾ ਅੱਜ ਲਗਾਤਾਰ ਚੌਥੇ ਦਿਨ ਵੀ ਦੇਸ਼ ਦੇ ਬਾਕੀ ਹਿੱਸਿਆਂ ਤੋਂ ਸੰਪਰਕ ਟੁੱਟਿਆ ਰਿਹਾ| ਰਾਜਮਾਰਗ ਬੰਦ ਹੋਣ ਦੇ ਬਾਵਜੂਦ ਕਸ਼ਮੀਰ ਜਾਣ ਵਾਲੇ ਵਧੇਰੇ ਵਾਹਨਾਂ ਨੂੰ ਜਾਣ ਦਿੱਤਾ ਗਿਆ ਪਰ ਇਸ ਦੌਰਾਨ ਜਵਾਹਰ ਸੁਰੰਗ ਵਲੋਂ ਲਗਭਗ 2000 ਖਾਲੀ ਟਰੱਕ, ਤੇਲ ਟੈਂਕਰ ਅਤੇ ਫਲਾਂ ਨਾਲ ਲੱਦੇ ਵਾਹਨ ਫਸੇ ਰਹੇ| ਰਾਜਮਾਰਗ ਬੰਦ ਹੋਣ ਨਾਲ ਰਾਜ ਵਿੱਚ ਜ਼ਰੂਰੀ ਸਾਮਾਨ, ਤਾਜ਼ੇ ਫਲ ਸਬਜ਼ੀਆਂ, ਮੀਟ ਅਤੇ ਚਿਕਨ ਦੀ ਭਾਰੀ ਕਮੀ ਹੋ ਗਈ ਹੈ| ਉੱਥੇ ਦੂਜੇ ਪਾਸੇ ਕਈ ਖੇਤਰਾਂ ਵਿੱਚ ਇਹ ਕਾਫੀ ਮਹਿੰਗੇ ਰੇਟਾਂ ਵਿੱਚ ਉਪਲਬਧ ਹਨ|
ਇਕ ਆਵਾਜਾਈ ਪੁਲੀਸ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱੱਸਿਆ ਕਿ ਸਰਹੱਦ ਸੜਕ ਸੰਗਠਨ (ਬੀ.ਆਰ.ਓ.) ਲਗਾਤਾਰ ਰਾਜਮਾਰਗ ਨੂੰ ਸਾਫ ਕਰਕੇ ਆਵਾਜਾਈ ਬਹਾਲ ਕਰਨ ਦਾ ਕੋਸ਼ਿਸ਼ ਕਰ ਰਿਹਾ ਹੈ| ਰਾਜਮਾਰਗ ਖਾਸ ਤੌਰ ਤੇ ਕਾਜੀਗੁੰਡ, ਜਵਾਹਰ ਸੁਰੰਗ, ਸ਼ੈਤਾਨ ਨਾਲਾ, ਬਨਿਹਾਲ ਵਿੱਚ ਤਾਜ਼ੀ ਬਰਫਬਾਰੀ ਅਤੇ ਰਾਮਬਨ, ਰਾਮੁਸ ਅਤੇ ਪਟਨੀਟਾਪ ਵਿੱਚ ਜ਼ਮੀਨ ਖਿੱਸਕਣ ਦੇ ਕਾਰਨ ਆਵਾਜਾਈ ਵਿਵਸਥਾ ਨੂੰ ਬੰਦ ਰੱਖਿਆ ਗਿਆ ਹੈ| ਸੁਰੰਗ ਵੱਲ ਕਈ ਜਗ੍ਹਾ ਤੇ ਜ਼ਮੀਨ ਖਿੱਸਕਣ ਅਤੇ ਚੱਟਾਨ ਖਿੱਸਕਣ ਦੀ ਘਟਨਾਵਾਂ ਵਾਪਰੀਆਂ ਹਨ| ਜਦਕਿ ਬੀ.ਆਰ. ਓ. ਮੁਸਤੈਦੀ ਤੋਂ ਰਾਜਮਾਰਗ ਤੋਂ ਮਲਬੇ ਨੂੰ ਹਟਾਉਣ ਦੇ ਕੰਮ ਵਿੱਚ ਲੱਗੀ ਹੋਈ ਹੈ|
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਕਸ਼ਮੀਰ ਜਾਣ ਵਾਲੇ ਵਧੇਰੇ ਵਾਹਨਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਅਜੇ ਵੀ ਵੱਡੀ ਸੰਖਿਆ ਵਿੱਚ ਇੱਥੇ ਵਾਹਨ ਫੱਸੇ ਹੋਏ ਹਨ|

Leave a Reply

Your email address will not be published. Required fields are marked *