ਚੌਹਾਨ ਨੇ ਸਰਕਾਰੀ ਸਕੂਲ ਨੂੰ ਪੌਦੇ ਤੇ ਬਰਤਨ ਦਿੱਤੇ

ਐਸ. ਏ. ਐਸ. ਨਗਰ, 25 ਜੁਲਾਈ (ਸ.ਬ.) ਮੁਹਾਲੀ ਵਿਖੇ ਜਿਲ੍ਹਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਅਤੇ ਉਘੇ ਸਮਾਜ ਸੇਵੀ ਗੁਰਦੇਵ ਸਿੰਘ ਚੌਹਾਨ ਵੱਲੋਂ ਸਰਕਾਰੀ ਸਕੂਲ ਸੈਕਟਰ-70 ਵਿਖੇ ਬੂਟੇ ਗਮਲੇ ਅਤੇ ਬੱਚਿਆਂ ਨੂੰ ਟਾਫੀਆਂ ਵੰਡੀਆਂ ਗਈਆਂ| ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਵੀਰਪਾਲ ਕੌਰ ਨੇ ਕਿਹਾ ਕਿ ਇਸ ਸਕੂਲ ਵਿੱਚ ਲਗਭਗ 525 ਬੱਚੇ ਹਨ ਜਿਨ੍ਹਾਂ ਦੇ ਬੈਠਣ ਲਈ ਉਚਿਤ ਕਮਰੇ ਨਹੀਂ ਹਨ| ਉਨ੍ਹਾਂ ਕਿਹਾ ਕਿ ਕਈ ਵਾਰ ਇਸ ਸਬੰਧੀ ਸਰਕਾਰ ਨੂੰ ਚਿੱਠੀਆਂ ਵੀ ਲਿੱਖ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋਈ| ਇਸ ਮੌਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਮੀਤ ਪ੍ਰਧਾਨ ਸ. ਬਲਜੀਤ ਸਿੰਘ ਗਰੇਵਾਲ, ਸ. ਨਵਜੋਤ ਸਿੰਘ ਬਾਂਛਲ, ਸ੍ਰੀ ਪ੍ਰਮੋਦ ਕੁਮਾਰ ਮਿੱਤਰਾ, ਸ. ਇੰਦਰਜੀਤ ਸਿੰਘ ਖੋਖਰ, ਸ਼ਹਿਰੀ ਪ੍ਰਧਾਨ ਸ੍ਰੀ ਪ੍ਰੇਮ ਕੁਮਾਰ ਚੰਦ, ਸ. ਗੁਰਮੀਤ ਸਿੰਘ, ਸ. ਪਰਮਦੀਪ ਸਿੰਘ ਬੈਦਵਾਨ ਸਾਬਕਾ ਪ੍ਰਧਾਨ ਯੂਥ ਕਾਂਗਰਸ, ਮਨਮੋਹਨ ਸਿੰਘ ਜਨਰਲ ਸਕੱਤਰ, ਸਟਾਰ ਅਸਟੇਟ ਦੇ ਐਮ. ਡੀ. ਗਗਨਦੀਪ ਸਿੰਘ ਅਤੇ ਸਕੂਨ ਸਟਾਫ ਦੇ ਅਧਿਕਾਪਕ ਗੁਰਜੀਤ ਕੌਰ, ਰਵਿੰਦਰ ਕੌਰ, ਪਰਮਜੀਤ ਕੌਰ, ਰਮਾ ਰਾਣੀ ਅਤੇ ਸਟਾਫ ਦੇ ਹੋਰ ਮੈਂਬਰ ਤੇ ਬੱਚੇ ਵੀ ਹਾਜ਼ਰ ਸਨ|

Leave a Reply

Your email address will not be published. Required fields are marked *