ਚੰਡੀਗੜ੍ਹ ਟ੍ਰੈਫਿਕ ਪੁਲੀਸ ਨੇ 83 ਜੁਗਾੜੂ ਵਾਹਨ ਜਬਤ ਕੀਤੇ

ਚੰਡੀਗੜ੍ਹ, 8 ਅਪ੍ਰੈਲ (ਰਾਹੁਲ) ਚੰਡੀਗੜ੍ਹ ਟ੍ਰੈਫਿਕ ਪੁਲੀਸ ਨੇ ਡੀ ਐਸ ਪੀ ਯਸਪਾਲ ਵਿਨਾਇਕ ਦੀ ਅਗਵਾਈ ਵਿਚ ਬਿਨਾ ਰਜਿਸਟਰੇਸਨ ਚਲ ਰਹੇ ਵਾਹਨਾਂ ਖਿਲਾਫ ਮੁਹਿੰਮ ਚਲਾ ਕੇ ਬਿਨਾ ਰਜਿਸਟਰੇਸਨ ਵਾਲੇ 83 ਵਾਹਨਾਂ ਨੂੰ ਜਬਤ ਕੀਤਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਪੁਲੀਸ ਦੇ ਬੁਲਾਰੇ ਨੇ ਦਸਿਆ ਕਿ ਪਹਿਲਾਂ ਚੰਡੀਗੜ ਟ੍ਰੈਫਿਕ ਪੁਲੀਸ ਨੇ ਜਨਵਰੀ ਮਹੀਨੇ ਵਿਚ ਬਿਨਾ ਰਜਿਸਟਰੇਸਨ ਚਲ ਰਹੇ ਵਾਹਨਾਂ ਖਿਲਾਫ ਮੁਹਿੰਮ ਚਲਾਈ ਸੀ ਉਸ             ਸਮੇਂ46 ਵਾਹਨ ਜਬਤ ਕੀਤੇ ਗਏ ਸਨ, ਹੁਣ ਅਪ੍ਰੈਲ ਮਹੀਨੇ ਵਿਚ ਫਿਰ ਚੰਡੀਗੜ੍ਹ ਟ੍ਰੇਫਿਕ ਪੁਲੀਸ ਨੇ ਮੁਹਿੰਮ ਚਲਾ ਕੇ 36 ਬਿਨਾ ਰਜਿਸਟਰੇਸਨ ਵਾਲੇ ਵਾਹਨਾਂ ਨੂੰ ਜਬਤ ਕੀਤਾ ਹੈ| ਇਹਨਾਂ ਵਿਚੋਂ ਕੁਝ ਵਾਹਨਾਂ ਨੂੰ ਤਾਂ ਉਹਨਾਂ ਦੇ ਮਾਲਕ ਅਦਾਲਤ ਵਿਚ ਜੁਰਮਾਨਾ ਭਰਕੇ ਛੁਡਵਾ ਕੇ ਲੈ ਗਏ, ਬਾਕੀ ਵਾਹਨ ਸੈਕਟਰ 29 ਦੀ ਪੁਲੀਸ ਲਾਈਨ ਵਿਚ ਖੜੇ ਹਨ| ਚੰਡੀਗੜ੍ਹ ਟ੍ਰੈਫਿਕ ਪੁਲੀਸ ਬਿਨਾ ਰਜਿਸਟਰੇਸਨ ਵਾਲੇ ਵਾਹਨਾਂ ਨੂੰ ਇਸ ਕਰਕੇ ਜਬਤ ਕਰਦੀ ਹੈ ਕਿਉਂਕਿ ਇਹਨਾਂ ਵਾਹਨਾਂ ਉਪਰ ਕੋਈ ਨੰਬਰ ਤੇ ਰਜਿਸਟਰੇਸਨ ਨਹੀਂ ਹੁੰਦੀ,ਜਿਸ ਕਰਕੇ ਇਹਨਾਂ ਵਾਹਨਾਂ ਦੁਆਰਾ ਹਾਦਸਾ ਕਰਨ ਕਰਕੇ ਇਹਨਾਂ ਵਿਰੁਧ ਕਾਰਵਾਈ ਨਹੀਂ ਹੁੰਦੀ| ਅਜਿਹੇ ਵਾਹਨ ਗੰਨੇ ਦਾ ਰਸ ਵੇਚਣ ਵਾਲਿਆਂ ਕੋਲ ਵਧੇਰੇ ਹਨ, ਇਹ ਸਾਰੇ ਜੁਗਾੜੂ ਵਾਹਨ ਹੀ ਹੁੰਦੇ ਹਨ|

Leave a Reply

Your email address will not be published. Required fields are marked *