ਚੰਡੀਗੜ੍ਹ ਦੇ ਰੋਜ ਗਾਰਡਨ ਵਿੱਚ ਗੁਲਾਬ ਮੇਲਾ ਸ਼ੁਰੂ

ਚੰਡੀਗੜ੍ਹ,17 ਫਰਵਰੀ (ਸ.ਬ.)  ਸੈਕਟਰ -16 ਸਥਿਤ ਰੋਜ ਗਾਰਡਨ ਵਿਚ ਗੁਲਾਬ ਮੇਲਾ ਸ਼ੁਰੂ ਹੋ ਗਿਆ ਜੋ ਕਿ 19 ਫਰਵਰੀ ਤੱਕ ਜਾਰੀ ਰਹੇਗਾ| ਅੱਜ ਇਸ ਗੁਲਾਬ ਮੇਲੇ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਵੀ ਪੀ ਬਦਨੌਰ ਅਤੇ ਚੰਡੀਗੜ੍ਹ ਦੀ  ਐਮ ਪੀ ਕਿਰਨ ਖੇਰ ਨੇ ਕੀਤਾ| ਇਸ ਗੁਲਾਬ ਮੇਲੇ ਵਿਚ ਵੱਖ ਵੱਖ ਤਰਾਂ ਦੇ ਫੁੱਲਾਂ ਨੂੰ ਬਹੁਤ ਸੋਹਣੇ ਢੰਗ ਨਾਲ ਸਜਾਇਆ ਗਿਆ ਹੈ ਅਤੇ ਵੱਖ ਵੱਖ ਤਰਾਂ ਦੇ ਸਟਾਲ ਵੀ ਲਗਾਏ ਗਏ ਹਨ| ਇਸ ਵਾਰ ਇਸ ਗੁਲਾਬ ਮੇਲੇ ਵਿਚ ਚੰਡੀਗੜ੍ਹ ਟੂਰਿਜਮ ਵਲੋਂ ਚੰਡੀਗੜ ਦੇ ਲੋਕਾਂ ਦੇ ਘੁੰਮਣ ਦੇ ਲਈ ਹੈਲੀਕਾਪਟਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ| ਇਸ ਹੈਲੀਕਾਪਟਰ ਰਾਹੀਂ 6 ਤੋਂ 7 ਮਿੰਟ ਦੇ ਲਈ ਚੰਡੀਗੜ ਦੀ ਸੈਰ ਕਰਵਾਈ ਜਾਵੇਗੀ| ਇਸ ਹੈਲੀਕਾਪਟਰ  ਦੀ ਟਿਕਟ 3500 ਰੁਪਏ ਪ੍ਰਤੀ ਵਿਅਕਤੀ ਰਖੀ ਗਈ ਹੈ | ਇਸ ਹੈਲੀਕਾਪਟਰ ਵਿਚ ਇਕੋ ਸਮੇਂ 6 ਵਿਅਕਤੀ ਬੈਠ ਸਕਦੇ ਹਨ| ਇਸ ਤੋਂ ਇਲਾਵਾ ਇਸ ਗੁਲਾਬ ਮੇਲੇ ਦੇ ਤਿੰਨੇ ਦਿਨਾਂ ਲਈ ਵੱਖ ਵੱਖ ਗਾਇਕਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ, ਜੋ ਿਕ ਲੋਕਾਂ ਦਾ ਮਨੋਰੰਜਨ ਵੀ ਕਰਨਗੇ| ਇਸ ਗੁਲਾਬ ਮੇਲੇ ਵਿਚ ਪੂਰੇ ਭਾਰਤ ਦੇ ਨਾਲ ਹੀ ਵਿਦੇਸ਼ਾਂ ਤੋਂ ਵੀ ਗੁਲਾਬ ਦੇ ਤਰਾਂ ਤਰਾਂ ਦੇ ਫੁੱਲ ਮੰਗਾਏ ਗਏ ਹਨ| ਚੰਡੀਗੜ ਦੇ ਨਾਲ ਹੀ ਪੰਜਾਬ ਅਤੇ ਹਰਿਆਣਾ ਦੇ ਲੋਕ ਵੀ ਇਸ ਗੁਲਾਬ ਮੇਲੇ ਨੂੰ ਦੇਖਣ ਆਂਉਂਦੇ ਹਨ| ਇਸ ਗੁਲਾਬ ਮੇਲੇ ਵਿਚ ਗੁਲਾਬ ਦੇ ਫੁੱਲਾਂ ਨਾਲ ਬਚਿਆਂ ਦੇ ਮੰਨੋਰੰਜਨ ਲਈ ਕਈ ਤਰਾਂ ਦੀਆਂ ਚੀਜਾਂ ਬਣਾਈਆਂ ਜਾਂਦੀਆਂ ਹਨ|

Leave a Reply

Your email address will not be published. Required fields are marked *