ਚੰਡੀਗੜ੍ਹ ਦੇ ਸੈਕਟਰ 19 ਦੇ ਪਾਰਕਾਂ ਦਾ ਬੁਰਾ ਹਾਲ

ਚੰਡੀਗੜ੍ਹ, 27 ਅਪ੍ਰੈਲ (ਰਾਹੁਲ) ਚੰਡੀਗੜ੍ਹ ਦੇ ਸੈਕਟਰ 19 ਦੇ ਪਾਰਕਾਂ ਵਿੱਚ ਸਫਾਈ ਦਾ ਬੁਰਾ ਹਾਲ ਹੈ, ਜਿਸ ਕਾਰਨ ਇਹਨਾਂ ਪਾਰਕਾਂ ਵਿੱਚ ਆਉਣ ਵਾਲੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਇਸ ਤੋਂ ਇਲਾਵਾ ਇਹਨਾਂ ਪਾਰਕਾਂ ਵਿੱਚ ਲੋਕਾਂ ਦੇ ਬੈਠਣ ਲਈ ਬਣੇ ਸ਼ੈਡਾਂ ਵਿੱਚ ਵੀ ਜਾਲੇ ਲੱਗੇ ਹੋਏ ਹਨ| ਇਥੇ ਇਹ ਜਿਕਰਯੋਗ ਹੈ ਕਿ ਇਹ ਇਲਾਕਾ ਚੰਡੀਗੜ੍ਹ ਦੀ ਮੇਅਰ  ਈਸਾ ਜਾਇਸਵਾਲ ਦੇ ਚੋਣ ਖੇਤਰ ਵਿੱਚ ਆਉਂਦਾ ਹੈ, ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜੇ ਮੇਅਰ ਆਪਣੇ ਹੀ ਇਲਾਕੇ ਵਿੱਚ ਆਉਂਦੇ ਪਾਰਕਾਂ ਦੀ ਸਾਫ ਸਫਾਈ ਨਹੀਂ ਕਰਵਾ ਸਕਦੀ ਤਾਂ ਉਹ ਪੂਰੇ ਸ਼ਹਿਰ ਵਿੱਚ ਕਿਸ ਤਰ੍ਹਾਂ ਸਾਫ ਸਫਾਈ ਕਰਵਾ ਸਕਦੀ ਹੈ| ਇਹਨਾਂ ਪਾਰਕਾਂ ਵਿੱਚ ਸੁੱਕੇ ਪਤਿਆਂ ਦੇ ਵੀ ਢੇਰ ਲੱਗੇ ਹੋਏ ਹਨ| ਲੋਕਾਂ ਦੇ ਬੈਠਣ ਲਈ ਬਣੇ ਬੈਂਚ ਵੀ ਇਧਰ ਉੱਧਰ ਖਿਲਰੇ ਪਏ ਹਨ| ਭਾਵੇਂ ਚੰਡੀਗੜ੍ਹ ਨੂੰ ਸਿਟੀ ਬਿਊਟੀਫਲ ਦਾ ਦਰਜਾ ਦਿੱਤਾ ਜਾਂਦਾ ਹੈ ਪਰ ਇਹਨਾਂ ਪਾਰਕਾਂ ਦੀ ਹਾਲਤ ਵੇਖ ਕੇ ਕੁਝ ਹੋਰ ਵੀ ਪ੍ਰਤੀਤ ਹੁੰਦਾ ਹੈ|

Leave a Reply

Your email address will not be published. Required fields are marked *