ਚੰਡੀਗੜ੍ਹ ਦੇ ਹੋਟਲ ਵਿੱਚ ਪੁਲੀਸ ਨੇ ਮਾਰਿਆ ਛਾਪਾ

ਚੰਡੀਗੜ੍ਹ ਦੇ ਹੋਟਲ ਵਿੱਚ ਪੁਲੀਸ ਨੇ ਮਾਰਿਆ ਛਾਪਾ
27 ਰਸੂਖਦਾਰ ਵਪਾਰੀ ਜੂਆ ਖੇਡਦੇ ਗ੍ਰਿਫਤਾਰ
ਚੰਡੀਗੜ੍ਹ, 8 ਅਗਸਤ (ਸ.ਬ.) ਚੰਡੀਗੜ ਦੇ ਇੱਕ ਵੱਡੇ ਹੋਟਲ ਤੋਂ 27 ਰਸੂਖਦਾਰ ਵਪਾਰੀ ਜੂਆ ਖੇਡਦੇ ਗ੍ਰਿਫਤਾਰ ਕੀਤੇ ਗਏ| ਬੁੱਧਵਾਰ ਤੜਕੇ ਪੁਲੀਸ ਨੇ ਇਸ ਹੋਟਲ ਤੇ ਛਾਪਾ ਮਾਰਿਆ| ਇਸ ਤੋਂ ਬਾਅਦ ਪਿਛਲੇ ਪੰਜ ਦਿਨਾਂ ਤੋਂ ਹੋਟਲ ਵਿੱਚ ਰੁਕੇ ਵਪਾਰੀਆਂ ਦਾ ਪਤਾ ਲੱਗਿਆ| ਇਹ ਸਾਰੇ ਬਾਹਰੋਂ ਇੱਥੇ ਆਏ ਸਨ| ਗ੍ਰਿਫਤਾਰ ਕੀਤੇ ਗਏ ਜੁਆਰੀ ਪੰਜਾਬ ਦੇ ਰਾਜਪੁਰਾ, ਜੀਰਕਪੁਰ ਅਤੇ ਪੰਜਾਬ ਦੇ ਹੋਰ ਜਿਲ੍ਹਿਆਂ ਤੋਂ ਹਨ ਅਤੇ ਇਨ੍ਹਾਂ ਦੇ ਕਈ ਰਾਜਨੇਤਾਵਾਂ ਨਾਲ ਚੰਗੇ ਸੰਬੰਧ ਦੱਸੇ ਜਾ ਰਹੇ ਹਨ|
ਪ੍ਰਾਪਤ ਜਾਣਕਾਰੀ ਦੇ ਅਨੁਸਾਰ, ਚੰਡੀਗੜ ਦੇ ਸੈਕਟਰ 17 ਵਿੱਚ ਸ਼ਿਵਾਲਿਕ ਵਿਊ ਹੋਟੇਲ ਵਿੱਚ ਜੂਏ ਦਾ ਵੱਡਾ ਖੇਲ ਚੱਲ ਰਿਹਾ ਸੀ| ਇੱਥੇ ਰਸੂਖਦਾਰ ਵਪਾਰੀ ਹਰ ਦਾਅ ਤੇ 20 ਤੋਂ 40 ਲੱਖ ਰੁਪਏ ਦਾ ਜੂਆ ਖੇਡ ਰਹੇ ਸਨ|
ਸ਼ਿਵਾਲਿਕ ਵਿਊ ਹੋਟੇਲ ਚੰਡੀਗੜ੍ਹ ਪ੍ਰਸ਼ਾਸਨ ਦੇ ਸੀ ਆਈ ਟੀ ਸੀ ਓ (ਸਿਟਕੋ) ਦਾ ਅਦਾਰਾ ਹੈ| ਸੂਤਰਾਂ ਦੇ ਅਨੁਸਾਰ ਹੋਟਲ ਪ੍ਰਬੰਧਨ ਨੂੰ ਹੋਟਲ ਵਿੱਚ ਠਹਿਰੇ ਵਪਾਰੀਆਂ ਤੇ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਇਸਦੀ ਸੂਚਨਾ ਪੁਲੀਸ ਨੂੰ ਦਿੱਤੀ| ਪੁਲੀਸ ਨੇ ਦੇਰ ਰਾਤ ਡੀਐਸਪੀ ਕ੍ਰਿਸ਼ਣ ਕੁਮਾਰੀ ਦੀ ਅਗਵਾਈ ਵਿੱਚ ਛਾਪਾ ਮਾਰਿਆ|
ਰਾਤ ਨੂੰ ਅਚਾਨਕ ਪੁਲੀਸ ਨੂੰ ਸਾਹਮਣੇ ਵੇਖ ਰਸੂਖਦਾਰ ਵਪਾਰੀ ਜੁਆਰੀਆਂ ਵਿੱਚ ਭਗਦੜ ਮੱਚ ਗਈ| ਪੁਲੀਸ ਨੇ ਛਾਪੇ ਵਿੱਚ ਕਰੀਬ 15 ਲੱਖ ਰੁਪਏ ਨਕਦੀ ਬਰਾਮਦ ਕੀਤੀ ਹੈ ਅਤੇ ਰਕਮ ਦੇ ਨਾਲ ਕੁੱਝ ਹੋਰ ਚੀਜਾਂ ਵੀ ਬਰਾਮਦ ਕੀਤੀਆਂ| ਮੁਲਜਮਾਂ ਦੇ ਖਿਲਾਫ ਸੈਕਟਰ 17 ਥਾਣੇ ਵਿੱਚ ਗੈਂਬਲਿੰਗ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ|

Leave a Reply

Your email address will not be published. Required fields are marked *