ਚੰਡੀਗੜ੍ਹ ਨਗਰ ਨਿਗਮ ਚੋਣਾਂ : ਭਾਜਪਾ ਦੀ ਸ਼ਾਨਦਾਰ ਜਿੱਤ, ਕਾਂਗਰਸ ਦੀ ਹਾਲਤ ਪਤਲੀ ਭਾਜਪਾ 20, ਅਕਾਲੀ ਦਲ 1, ਕਾਂਗਰਸ 4 ਅਤੇ 1 ਆਜਾਦ ਉਮੀਦਵਾਰ ਜੇਤੂ

ਚੰਡੀਗੜ੍ਹ, 20 ਦਸੰਬਰ (ਸ.ਬ.) ਚੰਡੀਗੜ੍ਹ ਨਗਰ ਨਿਗਮ ਦੀ ਚੋਣ ਲਈ ਬੀਤੀ 18 ਦਸੰਬਰ ਨੂੰ ਪਈਆਂ ਵੋਟਾਂ ਦੇ ਅੱਜ ਐਲਾਨੇ ਗਏ ਨਤੀਜੇ ਪੂਰੀ ਤਰ੍ਹਾਂ ਭਾਜਪਾ ਦੇ ਪੱਖ ਵਿੱਚ ਰਹੇ ਹਨ ਅਤੇ ਇਹਨਾਂ ਚੋਣਾਂ ਵਿੱਚ ਕਾਂਗਰਸ ਪਾਰਟੀ ਦਾ ਲਗਭਗ ਸਫਾਇਆ ਹੋ ਗਿਆ ਹੈ| ਨੋਟਬੰਦੀ ਤੋਂ ਬਾਅਦ ਹੋਈਆਂ ਚੰਡੀਗੜ੍ਹ ਨਿਗਮ ਦੀਆਂ ਚੋਣਾਂ ਦੌਰਾਨ ਇਹ ਗੱਲ ਆਖੀ ਜਾ ਰਹੀ ਸੀ ਕਿ ਨੋਟਬੰਦੀ ਤੋਂ  ਪ੍ਰੇਸ਼ਾਨ ਚੰਡੀਗੜ੍ਹ ਦੇ ਵੋਟਰ ਭਾਜਪਾ ਦੇ ਖਿਲਾਫ ਭੁਗਤਣਗੇ ਪਰੰਤੂ ਐਲਾਨੇ ਗਏ ਨਤੀਜਿਆਂ ਵਿੱਚ ਭਾਜਪਾ 20 ਅਤੇ ਅਕਾਲੀ ਦਲ ਇਕ ਸੀਟ ਜਿੱਤਣ ਵਿੱਚ ਕਾਮਯਾਬ ਰਹੇ ਹਨ| ਕਾਂਗਰਸ ਪਾਰਟੀ ਨੂੰ ਸਿਰਫ ਚਾਰ ਸੀਟਾਂ ਹਾਸਿਲ ਹੋਈਆਂ ਹਨ ਜਦੋਂਕਿ ਇਕ ਸੀਟ ਤੇ ਆਜਾਦ ਉਮੀਦਵਾਰ ਜੇਤੂ ਰਿਹਾ ਹੈ| ਵਾਰਡ ਅਨੁਸਾਰ ਆਏ ਨਤੀਜਿਆਂ ਅਨੁਸਾਰ ਵਾਰਡ ਨੰ-1 ਤੋਂ ਭਾਜਪਾ ਦੇ ਉਮੀਦਵਾਰ ਮਹੇਸ਼ ਇੰਦਰ ਸਿੱਧੂ ਜੇਤੂ ਰਹੇ ਹਨ| ਵਾਰਡ ਨੰ-2 ਤੋਂ ਭਾਜਪਾ ਉਮੀਦਵਾਰ ਅਤੇ ਸਾਬਕਾ ਮੇਅਰ ਰਾਜਬਾਲਾ ਮਲਿਕ ਜੇਤੂ ਰਹੇ ਹਨ| ਵਾਰਡ ਨੰ: 3 ਤੋਂ ਭਾਜਪਾ ਦੇ ਰਵੀ ਕਾਂਤ ਸ਼ਰਮਾ ਜੇਤੂ ਰਹੇ ਹਨ ਜਦੋਂਕਿ ਵਾਰਡ ਨੰ.4 ਤੋਂ ਭਾਜਪਾ ਦੀ ਸੁਨੀਤਾ ਧਵਨ ਨੇ ਜਿੱਤ ਹਾਸਿਲ ਕੀਤੀ ਹੈ|
ਵਾਰਡ ਨੰ: 5 ਕਾਂਗਰਸ ਦੀ ਉਮੀਦਵਾਰ ਸੀਲਾ ਦੇਵੀ ਜੇਤੂ ਰਹੀ ਹੈ ਜਦੋਂਕਿ ਵਾਰਡ ਨੰ: 6 ਤੋਂ ਭਾਜਪਾ ਉਮੀਦਵਾਰ ਫਰਮੀਲਾ ਦੇਵੀ ਜੇਤੂ ਰਹੇ ਹਨ| ਵਾਰਡ ਨੰ: 7 ਤੋਂ ਭਾਜਪਾ ਦੇ ਉੁਮੀਦਵਾਰ ਰਾਜੇਸ਼ ਕਾਲੀਆ ਨੇ ਜਿੱਤ ਹਾਸਿਲ ਕੀਤੀ ਹੈ ਜਦੋਂ ਕਿ ਭਾਜਪਾ ਉਮੀਦਵਾਰ ਅਤੇ ਮੇਅਰ ਸ੍ਰੀ ਅਰੁਣ ਸੂਦ ਨੇ ਵਾਰਡ ਨੰ: 8 ਤੋਂ ਜਿੱਤ  ਹਾਸਿਲ ਕੀਤੀ ਹੈ| ਵਾਰਡ ਨੰ: 9 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਬਖਸ਼ ਰਾਵਤ ਜੇਤੂ ਰਹੇ ਹਨ ਜਦੋਂ ਕਿ ਵਾਰਡ ਨੰ:10 ਤੋਂ ਅਕਾਲੀ ਦਲ ਦੇ ਉਮੀਦਵਾਰ ਸ੍ਰ. ਹਰਦੀਪ ਸਿੰਘ ਨੇ 3500 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਹਾਸਿਲ ਕੀਤੀ ਹੈ|
ਵਾਰਡ ਨੰ.11 ਤੋਂ ਭਾਜਪਾ ਉਮੀਦਵਾਰ ਸ੍ਰੀ ਸਤੀਸ਼ ਕੈਂਥ ਜੇਤੂ ਰਹੇ ਹਨ ਜਦੋਂਕਿ ਵਾਰਡ ਨੰ.12 ਤੋਂ ਭਾਜਪਾ ਦੀ ਹੀ ਚੰਦਰਾਵਤੀ ਸ਼ੁਕਲਾ ਜੇਤੂ ਰਹੇ ਹਨ| ਵਾਰਡ ਨੰ.13 ਅਤੇ 14 ਤੋਂ ਵੀ ਭਾਜਪਾ ਦੀ ਹੀਰਾ ਨੇਗੀ ਅਤੇ ਸ੍ਰ ਕੰਵਲਜੀਤ ਸਿੰਘ ਰਾਣਾ ਜੇਤੂ ਰਹੇ ਹਨ|
ਵਾਰਡ ਨੰ 15 ਕਾਂਗਰਸ ਦੇ ਖਾਤੇ ਵਿੱਚ ਗਿਆ ਹੈ ਜਿੱਥੋਂ ਸ੍ਰੀਮਤੀ ਰਵਿੰਦਰ ਕੌਰ ਗੁਜਰਾਲ ਜੇਤੂ ਰਹੇ ਹਨ ਵਾਰਡ ਨੰ 16 ਤੋਂ ਭਾਜਪਾ ਦੇ ਸ੍ਰੀ ਰਾਜੇਸ਼ ਕੁਮਾਰ ਗੁਪਤਾ ਜੇਤੂ ਰਹੇ ਹਨ| ਵਾਰਡ ਨੰ.17 ਤੋਂ ਭਾਜਪਾ ਦੀ ਆਸ਼ਾ ਜਸਵਾਲ ਨੇ ਜਿੱਤ ਹਾਸਿਲ ਕੀਤੀ ਹੈ| ਵਾਰਡ ਨੰ.18 ਤੋਂ ਕਾਂਗਰਸ ਦੇ ਦਵਿੰਦਰ ਬਬਲਾ ਜੇਤੂ ਰਹੇ ਹਨ ਅਤੇ ਵਾਰਡ ਨੰ: 19 ਤੋਂ ਭਾਜਪਾ ਦੇ ਬਾਗੀ ਉਮੀਦਵਾਰ ਦਲੀਪ ਸ਼ਰਮਾ ਨੇ ਜਿੱਤ ਹਾਸਿਲ ਕੀਤੀ ਹੈ| ਵਾਰਡ ਨੰ:20 ਤੋਂ ਭਾਜਪਾ ਦੇ ਸ੍ਰੀ ਸ਼ਕਤੀ ਪ੍ਰਤਾਪ ਦੇਵਸ਼ਾਲੀ ਜੇਤੂ ਰਹੇ ਹਨ ਅਤੇ ਵਾਰਡ ਨੰ.21 ਤੋਂ ਭਾਜਪਾ ਦੇ ਗੁਰਪ੍ਰੀਤ ਸਿੰਘ ਢਿੱਲੋਂ ਜੇਤੂ ਰਹੇ ਹਨ|
ਵਾਰਡ ਨੰ.22 ਤੋਂ ਭਾਜਪਾ ਦੇ ਦਾਵੇਸ਼ ਮੋਦਗਿੱਲ ਜੇਤੂ ਰਹੇ ਹਨ ਜਦੋਂ ਕਿ ਵਾਰਡ ਨੰ: 23 ਤੋਂ ਭਾਜਪਾ ਦੇ ਭਰਤ ਕੁਮਾਰ ਨੇ ਜਿੱਤ ਹਾਸਿਲ ਕੀਤੀ ਹੈ| ਵਾਰਡ ਨੰ: 24 ਤੋਂ ਭਾਜਪਾ ਦੇ ਅਨਿਲ ਕੁਮਾਰ ਦੁਬੇ 5000 ਵੋਟਾਂ ਦੇ ਵੱਡੇ ਫਰਕ ਨਾਲ ਜਿੱਤੇ ਹਨ ਜਦੋਂਕਿ ਵਾਰਡ ਨੰ. 25 ਤੋਂ ਭਾਜਪਾ ਦੇ ਜਗਤਾਰ ਸਿੰਘ ਰਿਕਾਰਡ ਵੋਟਾਂ (6500) ਦੇ ਫਰਕ ਨਾਲ ਜਿੱਤੇ ਹਨ| ਵਾਰਡ ਨੰ: 26 ਤੋਂ ਵੀ ਭਾਜਪਾ ਦੇ ਵਿਨੋਦ ਅਗਰਵਾਲ ਜੇਤੂ ਰਹੇ ਹਨ|
ਚੋਣਾਂ ਵਿੱਚ ਜਿੱਤ ਤੋਂ ਬਾਅਦ ਭਾਜਪਾ ਵਿੱਚ ਜਸ਼ਨ ਦਾ ਮਾਹੌਲ ਹੈ|  ਸਾਫ਼ ਹੈ ਕਿ ਬੀਜੇਪੀ ਇਹਨਾਂ ਨਤੀਜਿਆਂ ਨੂੰ ਇਸ ਗੱਲ ਨਾਲ ਹੀ ਜੋੜੇਗੀ ਕਿ ਤਮਾਮ ਤਕਲੀਫਾਂ ਨੂੰ ਝੱਲਣ ਤੋਂ ਬਾਅਦ ਵੀ ਲੋਕ ਮੋਦੀ  ਸਰਕਾਰ  ਦੇ ਨੋਟਬੰਦੀ ਦੇ ਫੈਸਲੇ  ਦੇ ਨਾਲ ਖੜੇ ਹਨ|
ਹੁਣ ਤੱਕ ਚੰਡੀਗੜ ਨਗਰ ਨਿਗਮ ਉੱਤੇ ਭਾਰਤੀ ਜਨਤਾ ਪਾਰਟੀ ਦਾ ਹੀ ਕਬਜਾ ਸੀ,  ਮੇਅਰ ਵੀ ਭਾਜਪਾ ਦਾ ਹੀ ਸੀ|  ਅਜਿਹੇ ਵਿੱਚ ਪਾਰਟੀ ਨੂੰ ਖਦਸ਼ਾ ਸੀ ਕਿ ਕਿਤੇ ਨੋਟਬੰਦੀ ਨਾਲ ਹੋ ਰਹੀ ਤਕਲੀਫ ਲੋਕਾਂ ਨੂੰ ਨਾਰਾਜ ਨਾ ਕਰ  ਦੇਵੇ|  ਕਾਂਗਰਸ ਇਸ ਹਾਲਾਤ ਵਿੱਚ ਆਪਣੇ ਲਈ ਵਧੀਆ ਮੌਕਾ  ਵੇਖ ਰਹੀ ਸੀ|
ਇਹੀ ਵਜ੍ਹਾ ਸੀ ਕਿ ਚੋਣ ਪ੍ਰਚਾਰ ਵਿੱਚ ਦੋਵੇਂ ਹੀ ਮੁੱਖ ਪਾਰਟੀਆਂ ਨੇ ਪੂਰੀ ਤਾਕਤ  ਦੇ ਨਾਲ ਪ੍ਰਚਾਰ ਕੀਤਾ ਸੀ| ਕਾਂਗਰਸ ਨੇ ਜਿੱਥੇ ਲੋਕਾਂ ਨੂੰ ਨੋਟਬੰਦੀ ਨਾਲ ਹੋ ਰਹੀਆਂ ਦਿੱਕਤਾਂ ਨੂੰ ਮੁੱਦਾ ਬਣਾਇਆ,  ਉਥੇ ਹੀ ਬੀਜੇਪੀ ਨੇਤਾਵਾਂ ਨੇ ਇਸਦੇ ਫਾਇਦੇ ਗਿਣਾਏ ਸਨ|  ਬੀਜੇਪੀ ਨੇ ਕਿਰਨ ਖੇਰ ਅਤੇ ਅਨੁਰਾਗ ਠਾਕੁਰ  ਜਿਵੇਂ ਵੱਡੇ                     ਚਿਹਰਿਆਂ ਨੂੰ ਇੱਥੇ ਪ੍ਰਚਾਰ ਵਿੱਚ ਉਤਾਰਿਆ|  ਉਥੇ ਹੀ ਕਾਂਗਰਸ ਨੇ ਸੀਨੀਅਰ ਨੇਤਾ ਪਵਨ ਬੰਸਲ  ਨੂੰ ਪਾਰਟੀ ਨੂੰ ਜਿਤਾਉਣ ਦੀ ਜ਼ਿੰਮੇਵਾਰੀ ਸੌਂਪੀ ਸੀ|
ਜਿਕਰਯੋਗ ਹੈ ਕਿ 26 ਵਾਰਡਾਂ ਲਈ ਹੋਣ ਵਾਲੀਆਂ ਇਨ੍ਹਾਂ ਚੋਣਾਂ ਦੌਰਾਨ 122 ਉਮੀਦਵਾਰ ਮੈਦਾਨ ਵਿੱਚ ਉਤਰੇ ਸਨ ਅਤੇ ਚੋਣ ਕਮਿਸ਼ਨ ਵਲੋਂ 445 ਪੋਲਿੰਗ ਬੂਥ ਬਣਾਏ ਗਏ ਸਨ| ਚੋਣ ਮੈਦਾਨ ਵਿੱਚ ਉਤਰੇ 122 ਉਮੀਦਵਾਰਾਂ ਵਿੱਚੋਂ ਭਾਰਤੀ ਜਨਤਾ ਪਾਰਟੀ ਦੇ 22, ਸ਼੍ਰੋਮਣੀ ਅਕਾਲੀ ਦਲ ਦੇ 4, ਕਾਂਗਰਸ ਦੇ 26 ਅਤੇ ਬਹੁਜਨ ਸਮਾਜ ਪਾਰਟੀ ਦੇ 19 ਉਮੀਦਵਾਰ ਸ਼ਾਮਲ ਹਨ| ਇਨ੍ਹਾਂ ਵਿੱਚੋਂ ਭਾਜਪਾ ਨੇ ਮੋਰਚਾ ਮਾਰ ਕੇ ਕਾਂਗਰਸ ਨੂੰ ਬੁਰੀ ਤਰ੍ਹਾਂ ਪਛਾੜ ਦਿੱਤਾ ਹੈ|

Leave a Reply

Your email address will not be published. Required fields are marked *