ਚੰਡੀਗੜ੍ਹ ਨਿਗਮ ਚੋਣਾਂ ਵਿੱਚ ਜਿੱਤ ਦੀ ਖੁਸ਼ੀ ਵਿੱਚ ਭਾਜਪਾ ਨੇ ਵੰਡੇ ਲੱਡੂ

ਐਸ ਏ ਐਸ ਨਗਰ, 20 ਦਸੰਬਰ (ਸ.ਬ.) ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿੱਚ ਹੋਈ ਭਾਰੀ ਜਿੱਤ ਦੀ ਖੁਸ਼ੀ ਵਿੱਚ ਅੱਜ ਇੱਥੇ ਭਾਰਤੀ ਜਨਤਾ ਪਾਰਟੀ ਦੇ ਮੰਡਲ -1 ਪ੍ਰਧਾਨ ਸੋਹਣ ਸਿੰਘ ਦੀ ਅਗਵਾਈ ਵਿੱਚ ਲੱਡੂ ਵੰਡੇ ਗਏ ਅਤੇ ਇੱਕ ਦੂਸਰੇ ਨੂੰ ਵਧਾਈ ਦਿੱਤੀ ਗਈ| ਇਸ ਮੌਕੇ ਅਨਿਲ ਕੁਮਾਰ ਗੁੱਡੂ ਜਨਰਲ ਸਕੱਤਰ, ਸਮੀਰ ਮਹਾਜਨ ਜਨਰਲ ਸਕੱਤਰ, ਉਮਾਂ ਕਾਂਤ ਤਿਵਾੜੀ, ਸਮੀਰ ਮਹਾਜਨ, ਸਰਬਜੀਤ ਸਿੰਘ, ਵਿਜੇ ਪਾਠਕ, ਪੀ.ਐਲ. ਭੱਟੀ ਆਦਿ ਵੀ ਹਾਜ਼ਰ ਸਨ|
ਇਸ ਮੌਕੇ ਮੰਡਲ ਪ੍ਰਧਾਨ ਸੋਹਣ ਸਿੰਘ ਨੇ ਕਿਹਾ ਕਿ ਭਾਵੇਂ ਚੰਡੀਗੜ੍ਹ ਨਗਰ ਨਿਗਮ ਚੋਣਾਂ ਦੌਰਾਨ ਕਾਂਗਰਸ ਪਾਰਟੀ ਜਾਂ ਹੋਰ ਰਾਜਨੀਤਕ ਪਾਰਟੀਆਂ ਨੇ ਦੇਸ਼ ਵਿੱਚ ਨੋਟਬੰਦੀ ਦਾ ਮੁੱਦਾ ਉਛਾਲ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਪ੍ਰੰਤੂ ਚੰਡੀਗੜ੍ਹ ਦੇ ਪੜ੍ਹੇ ਲਿਖੇ ਅਤੇ ਸੂਝਵਾਨ ਵੋਟਰਾਂ ਨੇ ਭਾਜਪਾ ਦੇ ਹੱਕ ਵਿੱਚ ਵੋਟਾਂ ਪਾ ਕੇ ਇਹ ਦਰਸਾ ਦਿੱਤਾ ਹੈ ਕਿ ਲੋਕੀਂ ਨੋਟਬੰਦੀ ਦੇ ਵਿਰੁੱਧ ਨਹੀਂ ਸਗੋਂ ਭਾਜਪਾ ਦੇ ਨਾਲ ਹਨ|
ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਭਰ ਵਿੱਚ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਚਲਾਈ ਗਈ ਮੁਹਿੰਮ ਨਾਲ ਭਾਜਪਾ ਦਾ ਪੂਰੇ ਦੇਸ਼ ਵਿੱਚ ਫ਼ਖਰ ਨਾਲ ਸਿਰ ਉੱਚਾ ਹੋਇਆ ਹੈ| ਲੋਕ ਭਾਜਪਾ ਦੀਆਂ ਨੀਤੀਆਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ|

Leave a Reply

Your email address will not be published. Required fields are marked *