ਚੰਡੀਗੜ੍ਹ ਪੁਲੀਸ ਤੇ ਭਾਰੂ ਰਿਹਾ ਜਨਵਰੀ ਮਹੀਨਾ

ਚੰਡੀਗੜ੍ਹ, 2 ਫਰਵਰੀ (ਰਾਹੁਲ) ਚੰਡੀਗੜ੍ਹ ਪੁਲੀਸ ਲਈ ਜਨਵਰੀ ਮਹੀਨਾ ਸਹੀ ਨਹੀਂ ਰਿਹਾ| ਇਸ ਮਹੀਨੇ ਦੌਰਾਨ ਕੁਝ ਮੁਲਾਜ਼ਮ ਸਸਪੈਂਡ ਹੋਏ ਅਤੇ ਕੁਝ ਲਾਈਨ ਹਾਜਰ ਹੋਏ ਚੰਡੀਗੜ੍ਹ ਪੁਲੀਸ ਦੇ ਸਬ ਇੰਸਪੈਕਟਰ ਪੁਰਸ਼ੋਤਮ ਅਤੇ ਹੋਮ ਗਾਰਡ ਜਵਾਨ            ਸ਼ੇਰ ਸਿੰਘ ਨੂੰ ਡਿਊਟੀ ਦੌਰਾਨ ਨਸ਼ੇ ਦੀ ਹਾਲਤ ਵਿੱਚ ਹੋਣ ਕਾਰਨ ਐਸ. ਐਸ. ਪੀ ਈਸ਼ ਸਿੰਘਲ ਨੇ ਤਲਬ ਕੀਤਾ ਸੀ| ਦੂਸਰੇ ਪਾਸੇ ਚੰਡੀਗੜ੍ਹਪੁਲੀਸ ਇੰਸਪੈਕਟਰ ਬਲਬੀਰ ਸਿੰਘ ਨੂੰ ਡਿਊਟੀ ਵਿੱਚ ਲਾਪਰਵਾਹੀ ਵਰਤਣ ਦੇ ਦੋਸ਼ ਵਿੱਚ ਲਾਈਨ ਹਾਜਰ ਕਰ ਦਿੱਤਾ| ਇਸੇ ਤਰ੍ਹਾਂ ਸੀ. ਬੀ. ਆਈ. ਨੇ ਨਵੇਂ ਸਾਲ ਦੇ ਪਹਿਲੇ ਹੀ ਦਿਨ ਸੈਕਟਰ -31 ਦੇ ਥਾਣੇ ਵਿੱਚ ਤੈਨਾਤ ਹੈਡ ਕਾਂਸਟੇਬਲ ਰਾਜ ਕੁਮਾਰ ਨੂੰ 5 ਹਜਾਰ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਸੀ| ਐਸ. ਐਸ. ਪੀ ਈਸ਼ ਸਿੰਘਲ ਨੇ ਡਿਊਟੀ ਵਿੱਚ ਕੋਤਾਹੀ ਵਰਤਣ ਦੇ ਦੋਸ਼ ਵਿੱਚ ਡੀ ਐਸ ਪੀ ਦੀਪਕ ਯਾਦਵ ਦੇ ਰੀਡਰ ਨੂੰ ਵੀ ਸਸਪੈਂਡ ਕਰ ਦਿੱਤਾ ਸੀ|

Leave a Reply

Your email address will not be published. Required fields are marked *