ਚੰਡੀਗੜ੍ਹ ਪੁਲੀਸ ਨੇ ਸੈਕਟਰ 17 ਤੋਂ ਅਗਵਾ ਬੱਚਾ ਪੰਚਕੂਲਾ ਤੋਂ ਬਰਾਮਦ ਕੀਤਾ

ਚੰਡੀਗੜ੍ਹ, 5 ਅਪ੍ਰੈਲ (ਰਾਹੁਲ) ਸੈਕਟਰ 17 ਵਿੱਚ ਡੀ ਸੀ ਦਫਤਰ ਦੇ ਸਾਹਮਣੇ ਇੱਕ ਨੌਜਵਾਨ ਲੜਕਾ ਤੇ ਲੜਕੀ ਇੱਕ 7 ਮਹੀਨੇ ਦੇ ਬੱਚੇ ਨੂੰ ਅਗਵਾ ਕਰਕੇ ਫਰਾਰ ਹੋ ਗਏ ਸਨ ਪਰ ਚੰਡੀਗੜ੍ਹ ਪੁਲੀਸ ਨੇ ਤਿੰਨ ਘੰਟੇ ਦੇ ਅੰਦਰ ਹੀ ਬੱਚੇ ਨੂੰ ਪੰਚਕੂਲਾ ਤੋਂ ਬਰਾਮਦ ਕਰਕੇ ਦੋਵਾਂ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਪੂਜਾ ਨੇ ਇਹ ਬੱਚਾ ਇਸਦੇ ਜਨਮ ਸਮੇਂ ਹੀ ਇਸਦੇ ਮਾਪਿਆਂ ਤੋਂ ਗੋਦ ਲੈ ਲਿਆ ਸੀ, ਜਿਸ ਸਬੰਧੀ ਅੱਜ ਕਾਨੂੰਨੀ ਕਾਰਵਾਈ ਲਈ ਉੁਹ ਡੀ ਸੀ ਦਫਤਰ ਆਈ ਸੀ, ਜਿਥੇ ਕਿ ਉਹ ਜਰੂਰੀ ਕਾਗਜਾਤ ਤਿਆਰ ਕਰਵਾ ਰਹੀ ਸੀ ਕਿ ਇਕ ਨੌਜਵਾਨ ਲੜਕਾ ਅਤੇ ਇਕ ਲੜਕੀ ਇਸ ਬੱਚੇ ਨੂੰ ਅਗਵਾ ਕਰਕੇ ਲੈ ਗਏ|
ਮੌਕੇ ਉਪਰ ਮੌਜੂਦ ਲੋਕਾਂ ਨੇ ਇਸਦੀ ਸੂਚਨਾ ਤੁਰੰਤ ਪੁਲੀਸ ਨੂੰ ਦਿੱਤੀ| ਮੌਕੇ ਉਪਰ ਸੈਕਟਰ 17 ਨੀਲਮ ਚੌਕੀ ਇੰਚਾਰਜ ਸਰਿਤਾ ਰਾਏ ਪਹੁੰਚੀ ਅਤੇ ਅਗਵਾ ਹੋਏ ਬੱਚੇ ਦੀ ਮਾਂ ਪੂਜਾ ਦੇ ਬਿਆਨਾਂ ਨੂੰ ਲੈ ਕੇ ਮੁਲਜਮਾਂ ਦੀ ਭਾਲ ਸ਼ੁਰੂ ਕਰ ਦਿੱਤੀ|
ਪੁਲੀਸ ਨੇ ਤਿੰਨ ਘੰਟੇ ਵਿੱਚ ਹੀ ਪੰਚਕੂਲਾ ਤੋਂ ਉਪਰੋਕਤ ਬੱਚੇ ਨੂੰ ਬਰਾਮਦ ਕਰਕੇ ਮੁਲਜਮ ਸੋਨੀਆ ਅਤੇ ਰਵੀ ਨੂੰ ਕਾਬੂ ਕਰ ਲਿਆ|
ਇਸੇ ਦੌਰਾਨ ਪੂਜਾ ਨੇ ਦੱਸਿਆ ਕਿ ਇਹ ਦੋਵੇਂ ਉਸਦੇ ਰਿਸ਼ਤੇਦਾਰ ਹੀ ਹਨ ਪਰ ਪੈਸੇ ਦੇ ਲੈਣ ਦੇਣ ਦੇ ਝਗੜੇ ਕਾਰਨ ਹੀ ਉਸਦਾ ਬੱਚਾ ਅਗਵਾ ਕਰਕੇ ਲੈ ਗਏ ਸਨ|

Leave a Reply

Your email address will not be published. Required fields are marked *