ਚੰਡੀਗੜ੍ਹ ਪੁਲੀਸ ਵਲੋਂ ਦੋ ਚੋਰ ਕਾਬੂ

ਚੰਡੀਗੜ੍ਹ ,11 ਫਰਵਰੀ (ਰਾਹੁਲ) ਚੰਡੀਗੜ੍ਹ ਕ੍ਰਾਈਮ ਬ੍ਰਾਂਚ ਦੇ ਪੁਲੀਸ ਇੰਸਪੈਕਟਰ ਗੁਰਮੁੱਖ ਸਿੰਘ ਦੀ ਅਗਵਾਈ ਵਿੱਚ ਪੁਲੀਸ ਟੀਮ ਨੇ ਦੋ ਚੋਰਾਂ ਨੂੰ ਕਾਬੂ ਕਰਕੇ ਉਹਨਾਂ ਤੋਂ 9 ਦੋਪਹੀਆਂ ਵਾਹਨ ਅਤੇ 10 ਸਾਈਕਲ ਬਰਾਮਦ ਕੀਤੇ ਹਨ|
ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲੀਸ ਨੇ ਸੂਚਨਾ ਮਿਲਣ ਤੇ ਨਾਕੇਬੰਦੀ ਦੌਰਾਨ ਦੋ ਚੋਰਾਂ ਨੂੰ ਗ੍ਰਿਫਤਾਰ ਕੀਤਾ, ਇਹਨਾਂ ਦੀ ਪਹਿਚਾਣ ਬੁੜੇਲ ਨਿਵਾਸੀ ਨਰੇਸ਼ ਅਤੇ ਡੱਡੂਮਾਜਰਾ ਨਿਵਾਸੀ ਮਨੋਜ ਕੁਮਾਰ ਵਜੋਂ ਹੋਈ ਹੈ| ਪੁਲੀਸ ਨੇ ਚੋਰਾਂ ਦਾ ਤਿੰਨ ਦਿਨਾਂ ਰਿਮਾਂਡ ਲੈ ਕੇ ਉਹਨਾਂ ਤੋਂ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *