ਚੰਡੀਗੜ੍ਹ ਪੁਲੀਸ ਵਲੋਂ ਸਕੂਲਾਂ ਅੱਗੇ ਵਿਸ਼ੇਸ ਚੈਕਿੰਗ

ਚੰਡੀਗੜ੍ਹ, 24 ਜਨਵਰੀ (ਰਾਹੁਲ)  ਸੈਕਟਰ 22 ਦੀ ਪੁਲੀਸ ਚੌਂਕੀ ਦੇ ਇੰਚਾਰਜ ਜੋਗਿੰਦਰ ਸਿੰਘ ਦੀ ਅਗਵਾਈ ਵਿਚ ਪੁਲੀਸ ਪਾਰਟੀ ਨੇ ਵੱਖ ਵੱਖ ਸਕੂਲਾਂ ਅੱਗੇ ਵਿਸ਼ੇਸ ਨਾਕਾ ਲਗਾਇਆ,ਜਿਸ ਦੌਰਾਨ ਇਕ ਹੀ ਦੋਪਹੀਆ  ਵਾਹਨ ਉਪਰ ਤਿੰਨ ਤਿੰਨ ਜਣੇ ਜਾਣ ਵਾਲਿਆਂ ਦੇ ਚਲਾਨ ਕੀਤੇ ਗਏ ਅਤੇ  ਬਿਨਾਂ ਲਾਇਸੈਂਸ ਅਤੇ ਹੋਰ ਕਾਗਜਾਂ ਤੋਂ ਬਿਨਾ ਜਾਣ ਵਾਲਿਆਂ ਦੇ ਚਲਾਨ ਕੀਤੇ ਗਏ| ਇਸ ਮੌਕੇ ਬਿਨਾ ਹੈਲਮਟ ਵਾਲੇ ਵਾਹਨ ਚਾਲਕਾਂ ਦੇ ਵੀ ਚਲਾਨ ਕੀਤੇ ਗਏ| ਇਸ ਦੌਰਾਨ ਕਈ ਵਾਹਨ ਚਾਲਕ ਬਿਨਾ ਹੈਲਮਟ ਹੋਣ ਕਾਰਨ ਪੁਲੀਸ ਨਾਕੇ ਤੋਂ ਪਹਿਲਾਂ ਹੀ ਭਜਦੇ ਵੀ ਵੇਖੇ ਗਏ| ਇਹ ਨਾਕਾ ਵਿਸ਼ੇਸ ਕਰਕੇ ਸਕੂਲੀ ਬਚਿਆਂ ਲਈ ਲਾਇਆ ਗਿਆ ਸੀ ਜੋ ਕਿ ਟ੍ਰਿਪਲ ਸਵਾਰੀ ਕਰਨ ਦੇ ਨਾਲ ਹੀ ਬਿਨਾ ਹੈਲਮਟ ਵੀ ਵਾਹਨ ਚਲਾਉਂਦੇ ਹਨ| ਇਸ ਮੌਕੇ ਪੁਲੀਸ ਵਲੋਂ ਬਚਿਆਂ ਨੂੰ ਹੈਲਮਟ ਦੀ ਸੁਰਖਿਆ ਬਾਰੇ ਵੀ ਜਾਣਕਾਰੀ ਦਿਤੀ ਗਈ|

Leave a Reply

Your email address will not be published. Required fields are marked *