ਚੰਡੀਗੜ੍ਹ ਪੂਰਵਾਂਚਲ ਏਕਤਾ ਮੰਚ ਵਲੋਂ ਸਨਮਾਨ ਸਮਾਗਮ ਆਯੋਜਿਤ

ਚੰਡੀਗੜ੍ਹ, 14 ਜਨਵਰੀ (ਪਵਨ ਰਾਵਤ) ਚੰਡੀਗੜ੍ਹ ਪੂਰਵਾਂਚਲ ਏਕਤਾ ਮੰਚ ਵਲੋਂ ਇਕ ਸਨਮਾਨ ਸਮਾਗਮ ਕੀਤਾ ਗਿਆ, ਜਿਸ ਵਿੱਚ ਪੂਰਵਾਂਚਲ ਦੀਆਂ 17 ਸੰਸਥਾਵਾਂ ਨੇ ਹਿੱਸਾ ਲਿਆ| ਇਸ ਮੌਕੇ ਸਾਬਕਾ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਮੁੱਖ ਮਹਿਮਾਨ ਸਨ ਅਤੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਪ੍ਰਦੀਪ ਛਾਬੜਾ, ਕਾਂਗਰਸ ਆਗੂ ਅਜੈ ਜੋਸ਼ੀ, ਆਲ ਇੰਡੀਆ ਮੀਡੀਆ ਕੋਆਰਡੀਨੇਟਰ ਰੰਜੀਤ ਮਹਿਤਾ ਵਿਸ਼ੇਸ ਮਹਿਮਾਨ ਸਨ|
ਇਸ ਮੌਕੇ ਭੋਜਪੁਰੀ ਗਾਇਕ ਮਨੀਸ਼ ਸਿੰਘ ਨੇ ਗੀਤ ਪੇਸ਼ ਕੀਤੇ| ਇਸ ਮੌਕੇ ਚੰਡੀਗੜ੍ਹ ਪੂਰਵਾਂਚਲ ਏਕਤਾ ਮੰਚ ਦੇ ਪ੍ਰਧਾਨ ਸ੍ਰੀ ਰਮੇਸ਼ ਸ਼ਰਮਾ ਅਤੇ ਹੋਰ ਅਹੁਦੇਦਾਰਾਂ ਵਲੋਂ 17 ਸੰਸਥਾਵਾਂ ਦੇ ਆਗੂਆਂ ਅਤੇ ਹੋਰ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ|
ਇਸ ਮੌਕੇ ਸ਼ਿਆਮਾ ਦੇਵੀ, ਨਰਿੰਦਰ ਰਾਏ, ਪੰਚਮ ਚੌਹਾਨ, ਰਜਿੰਦਰ ਯਾਦਵ, ਨਰਿੰਦਰ ਰਾਜਭਰ, ਐਡਵੋਕੇਟ ਸੁਰਿੰਦਰ ਕੁਮਾਰਾ ਸਿੰਘ, ਪ੍ਰੇਮ ਪਲ ਚੌਹਾਨ, ਬਬੀਤਾ ਸਿੰਘ, ਮਾਧੁਰੀ ਦੇਵੀ, ਨਰਿੰਦਰ ਸ਼ਰਮਾ, ਲੱਕੀ ਸ਼ਰਮਾ, ਰਾਜੇਸ਼ ਚੌਧਰੀ, ਅਖਿਲੇਸ਼ ਠਾਕੁਰ, ਇੰਦਰਜੀਤ ਸ਼ਰਮਾ ਵੀ ਮੌਜੂਦ ਸਨ|

Leave a Reply

Your email address will not be published. Required fields are marked *