ਚੰਡੀਗੜ੍ਹ ਪ੍ਰਸ਼ਾਸਨ ਦਾ ਫੈਸਲਾ ਸਿੱਖ ਮਰਿਆਦਾ ਦੇ ਉਲਟ: ਜੇ ਪੀ ਸਿੰਘ

ਐਸ. ਏ. ਐਸ ਨਗਰ, 31 ਜੁਲਾਈ (ਸ.ਬ.) ਚੰਡੀਗੜ੍ਹ ਵਿੱਚ ਹੁਣ ਦੋ ਪਹੀਆ ਵਾਹਨ ਚਲਾਉਣ ਸਮੇਂ ਔਰਤਾਂ ਨੂੰ ਹੈਲਮਟ ਪਾਉਣਾ ਜ਼ਰੂਰੀ ਹੋ ਗਿਆ ਹੈ| ਚੰਡੀਗੜ੍ਹ ਪ੍ਰਸ਼ਾਸਨ ਦੇ ਇਸ ਫ਼ੈਸਲੇ ਤੋਂ ਬਾਅਦ ਭਾਈ ਜਤਿੰਦਰ ਪਾਲ ਸਿੰਘ ਜੇ ਪੀ ਨੇ ਇਸ ਸੋਧ ਦਾ ਵਿਰੋਧ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਦਾ ਫ਼ੈਸਲਾ ਸਿੱਖ ਮਰਿਆਦਾ ਦੇ ਉਲਟ ਹੈ| ਇਸ ਫੈਸਲੇ ਦਾ ਵਿਰੋਧ ਹੋਣਾ ਚਾਹੀਦਾ ਹੈ| ਇਹ ਸਿੱਖ ਧਰਮ ਵਿੱਚ ਸਿਧੀ ਦਖਲ ਅੰਦਾਜ਼ੀ ਹੈ| ਟੋਪੀ ਤੇ ਹੈਲਮਟ ਸਿਖ ਮਰਿਯਾਦਾ ਅਨੁਸਾਰ ਠੀਕ ਨਹੀਂ|
ਉਹਨਾਂ ਕਿਹਾ ਕਿ ਚੰਡੀਗੜ ਪ੍ਰਸ਼ਾਸ਼ਨ ਨੂੰ ਕੋਈ ਹੱਕ ਨਹੀਂ ਸਿੱਖੀ ਸਰੂਪ ਦੀ ਪਰਿਭਾਸ਼ਾ ਕਰਨ ਦਾ| ਸੁਪਰੀਮ ਕੋਰਟ ਤੋਂ ਸਿੱਖ ਬੀਬੀਆਂ ਨੂੰ ਹੈਲਮਟ ਪਾਉਣ ਦੀ ਛੋਟ ਮਿਲੀ ਹੋਈ ਹੈ ਤਾਂ ਚੰਡੀਗੜ੍ਹ ਪ੍ਰਸ਼ਾਸ਼ਨ ਕਿਉਂ ਜ਼ਬਰਦਸਤੀ ਸਿੱਖੀ ਸਰੂਪ ਦੀ ਪਰਿਭਾਸ਼ਾ ਆਪ ਬਿਆਨ ਕਰ ਕੇ ਸਿੱਖ ਬੀਬੀਆਂ ਨੂੰ ਹੈਲਮਟ (ਲੋਹ ਟੋਪ) ਪਾਉਣੇ ਜ਼ਰੂਰੀ ਕਰਾਰ ਕਰਵਾ ਰਿਹਾ ਹੈ|
ਭਾਈ ਜਤਿੰਦਰਪਾਲ ਸਿੰਘ ਨੇ ਕਿਹਾ ਕਿ ਸਿੱਖ ਕੌਮ ਕਿਸੇ ਵੀ ਹਾਲਤ ਵਿੱਚ ਸਿੱਖ ਧਰਮ ਵਿੱਚ ਦਖਲ-ਅੰਦਾਜੀ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ| ਉਨ੍ਹਾਂ ਕਿਹਾ ਕਿ ਸਿੱਖ ਬੀਬੀਆਂ ਨੂੰ ਹੈਲਮਟ ਪਾਉਣ ਦਾ ਮਸਲਾ ਅੱਜ ਤੋਂ ਕਈ ਸਾਲ ਪਹਿਲਾਂ ਵੀ ਉਠਿਆ ਸੀ ਪ੍ਰੰਤੂ ਉਸ ਸਮੇਂ ਸ੍ਰੀ ਵਾਜਪਾਈ ਜੀ ਭਾਰਤ ਦੇ ਪ੍ਰਧਾਨ ਮੰਤਰੀ ਸਨ ਤਾਂ ਉਦੋਂ ਵੀ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ਸੀ ਅਤੇ ਇਸ ਮਾਮਲੇ ਦਾ ਹੱਲ ਹੋ ਗਿਆ ਸੀ| ਪਰ ਇੰਨੇ ਸਾਲ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਦੁਬਾਰਾ ਸਿੱਖ ਬੀਬੀਆਂ ਨੂੰ ਹੈਲਮਟ ਪਾਉਣਾ ਜ਼ਰੂਰੀ ਕਰਾਰ ਦੇਣ ਬਹੁਤ ਹੀ ਨਿੰਦਣਯੋਗ ਕਾਰਵਾਈ ਹੈ ਜਿਸ ਦਾ ਡੱਟ ਕੇ ਵਿਰੋਧ ਕੀਤਾ ਜਾਵਗਾ|

Leave a Reply

Your email address will not be published. Required fields are marked *