ਚੰਡੀਗੜ੍ਹ-ਮਨਾਲੀ ਹਾਈਵੇ ਤੇ ਕਾਰ ਖੱਡ ਵਿੱਚ ਡਿੱਗੀ, ਮਹਿਲਾ ਦੀ ਮੌਤ, 5 ਜ਼ਖਮੀ

ਬਿਲਾਸਪੁਰ, 20 ਅਪ੍ਰੈਲ (ਸ.ਬ.) ਨੈਸ਼ਨਲ ਹਾਈਵੇ ਚੰਡੀਗੜ੍ਹ-ਮਨਾਲੀ ਤੇ ਇਕ ਕਾਰ ਹਾਦਸੇ ਵਿੱਚ ਮਹਿਲਾ ਦੀ ਮੌਤ ਹੋ ਗਈ, ਜਦੋਂਕਿ 5 ਲੋਕ ਜ਼ਖਮੀ ਹੋ ਗਏ ਹਨ| ਮ੍ਰਿਤਕ ਮਹਿਲਾ ਦੀ ਪਛਾਣ ਪ੍ਰਿਯੰਕਾ ਰਾਣੀ (37) ਵਜੋ ਹੋਈ ਹੈ| ਹਾਦਸਾ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਵਿੱਚ ਹੋਇਆ| ਜਿਥੇ ਬੇਕਾਬੂ ਹੋਈ ਕਾਰ ਡੂੰਘੀ ਖੱਡ ਵਿੱਚ ਜਾ ਡਿੱਗੀ|
ਬਿਲਾਸਪੁਰ ਦੇ ਪੰਜੀਪੀਰੀ ਨਜ਼ਦੀਕ ਇਹ ਹਾਦਸਾ ਵਾਪਰਿਆ| ਜ਼ਖਮੀਆਂ ਨੂੰ ਸਥਾਨਕ ਹਸਪਤਾਲ ਬਿਲਾਸਪੁਰ ਵਿੱਚ ਲਿਜਾਇਆ ਗਿਆ ਹੈ| ਜਾਣਕਾਰੀ ਅਨੁਸਾਰ, ਅੱਜ ਸਵੇਰੇ 4 ਵਜੇ ਇਹ ਹਾਦਸੇ ਹੋਇਆ ਹੈ, ਜਿਵੇਂ ਹੀ ਪੁਲੀਸ ਵਿਭਾਗ ਨੂੰ ਸੂਚਨਾ ਮਿਲੀ| ਪੁਲੀਸ ਫੋਰਸ ਮੌਕੇ ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਕਾਰ ਵਿੱਚੋਂ ਬਾਹਰ ਕੱਢਿਆ| ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਕਾਰ ਸਵਾਰ ਪੰਜਾਬ ਦੇ ਪਟਿਆਲਾ ਸ਼ਹਿਰ ਦੇ ਰਹਿਣ ਵਾਲੇ ਹਨ|

Leave a Reply

Your email address will not be published. Required fields are marked *