ਚੰਡੀਗੜ੍ਹ-ਮਨਾਲੀ ਹਾਈਵੇ ਤੇ ਚਟਾਨਾਂ ਡਿੱਗੀਆਂ 4 ਘੰਟੇ ਬਾਅਦ ਰਸਤਾ ਖੁੱਲਿਆ

ਮੰਡੀ, 22 ਜੁਲਾਈ (ਸ.ਬ.) ਜ਼ਮੀਨ ਖਿੱਸਕਣ ਨਾਲ ਬੰਦ ਹੋਇਆ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ-21 ਚਾਰ ਘੰਟੇ ਬਾਅਦ ਖੁੱਲ੍ਹਿਆ, ਜਿਸ ਕਰਕੇ ਲੋਕਾਂ ਨੂੰ ਵੱਡੀ ਰਾਹਤ ਮਿਲੀ| ਦੱਸਿਆ ਜਾ ਰਿਹਾ ਹੈ ਕਿ  ਅੱਜ ਸਵੇਰੇ ਲਗਭਗ 7 ਵਜੇ ਪਹਾੜੀ ਤੋਂ ਵੱਡੀਆਂ-ਵੱਡੀਆਂ ਚਟਾਨਾਂ ਐਨ. ਐਚ.-21 ਤੇ ਡਿੱਗੀਆਂ| ਸਭ ਤੋਂ ਵੱਡੀ ਗੱਲ ਇਹ ਹੈ ਕਿ ਚਟਾਨਾਂ ਕਿਸੇ ਗੱਡੀ ਦੇ ਉੱਪਰ ਨਹੀਂ ਡਿੱਗੀਆਂ, ਨਹੀਂ ਤਾਂ ਕੋਈ ਵੀ ਵੱਡਾ ਹਾਦਸਾ ਹੋ ਸਕਦਾ ਹੈ| ਚੱਟਾਨਾਂ ਡਿੱਗਣ ਕਾਰਨ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਹੋ ਗਈ ਸੀ|
ਇਸ ਮਾਰਗ ਦੇ ਖੁੱਲਣ ਨਾਲ ਲੋਕਾਂ ਨੇ ਰਾਹਤ ਦੀ ਸਾਹ ਲਈ ਹੈ| ਦਰਅਸਲ ਲੋਕ ਨਿਰਮਾਣ ਵਿਭਾਗ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਜੇ. ਸੀ. ਬੀ. ਦੀ ਮਦਦ ਨਾਲ ਮਲਬਾ ਹਟਾਇਆ ਅਤੇ ਮਾਰਗ ਨੂੰ ਬਹਾਲ ਕੀਤਾ ਗਿਆ|
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾ ਵੀ ਹਣੋਗੀ ਮਾਤਾ ਮੰਦਿਰ ਦੇ ਕੋਲ ਅਜਿਹੀਆਂ ਚਟਾਨਾਂ ਡਿੱਗਣ ਨਾਲ ਭਾਰੀ ਨੁਕਸਾਨ ਹੋ ਗਿਆ ਸੀ| ਪੰਡੋਹ ਤੋਂ ਲੈ ਕੇ ਓਟ ਤੱਕ ਦਾ ਰਸਤਾ  ਐਨ. ਐਚ.-21 ਦਾ ਹੈ ਉੱਥੇ ਬਰਸਾਤ ਦੇ ਦਿਨਾਂ ਵਿੱਚ ਇਸ ਤਰ੍ਹਾਂ ਜ਼ਮੀਨ ਖਿੱਸਕਣ ਦਾ ਖਤਰਾ ਬਣਿਆ ਰਹਿੰਦਾ ਹੈ|

Leave a Reply

Your email address will not be published. Required fields are marked *