ਚੰਡੀਗੜ੍ਹ ਵਰਗਾ ਹੀ ਕਰ ਦਿੱਤਾ ਜਾਵੇਗਾ ਜੰਮੂ ਦਾ ਹਾਲ ਬਡਹੇੜੀ

ਐਸ.ਏ.ਐਸ.ਨਗਰ, 11 ਸਤੰਬਰ (ਸ.ਬ.) ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਰਾਜਿੰਦਰ ਸਿੰਘ ਬਡਹੇੜੀ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਜੰਮੂ ਕਸ਼ਮੀਰ ਤੋਂ ਪੰਜਾਬੀ ਨੂੰ ਦੂਰੀ ਭਾਸ਼ਾ ਦਾ ਦਰਜਾ ਖਤਮ ਕਰਨ ਤੋਂ ਬਾਅਦ ਜੰਮੂ ਦਾ ਹਾਲ ਚੰਡੀਗੜ੍ਹ ਵਰਗਾ ਹੀ ਕੀਤਾ ਜਾਵੇਗਾ| ਉਹਨਾਂ ਕਿਹਾ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਪੰਜਾਬ ਵਿੱਚ ਸ਼ਾਮਿਲ ਕਰਨ ਅਤੇ ਪੰਜਾਬੀ ਭਾਸ਼ਾ ਨੂੰ ਚੰਡੀਗੜ੍ਹ ਪ੍ਰਸ਼ਾਸਨ ਦੀ ਦਫਤਰੀ ਭਾਸ਼ਾ ਬਣਾਉਣ ਦੀ ਗੱਲ ਮਹਿਜ਼ ਇੱਕ ਮੰਗ ਬਣ ਕੇ ਰਹਿ ਗਈ ਹੈ ਜਿਵੇਂ ਨਾਟਕੀ ਡਾਇਲਾਗ ਹੈ ਜੋ ਬਾਦਲਕਿਆਂ ਨੂੰ ਉਦੋਂ ਹੀ ਯਾਦ ਆਉਂਦਾ ਹੈ ਜਦੋਂ ਉਹ ਪੰਜਾਬ ਵਿੱਚ ਸੱਤਾ ਤੋਂ ਬਾਹਰ ਹੁੰਦੇ ਹਨ|
ਉਹਨਾਂ ਕਿਹਾ ਕਿ ਜੇਕਰ ਜੰਮੂ ਕਸ਼ਮੀਰ ਦੇ ਪੰਜਾਬੀਆਂ ਨੇ ਸਖਤ ਰੁੱਖ ਅਖਤਿਆਰ ਨਾ ਕੀਤਾ ਤਾਂ ਉਹਨਾਂ ਦਾ ਵੀ ਇਹੀ ਹਾਲ ਹੋਵੇਗਾ| ਉਹਨਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਭਾਸ਼ਾ ਨੂੰ ਆਧਾਰ ਮੰਨ ਕੇ ਬਣਾਏ ਗਏ ਸੂਬਿਆਂ ਵਿੱਚ ਪੰਜਾਬੀ ਮਾਂ ਬੋਲੀ ਨਾਲ ਧੱਕਾ ਬੰਦ ਕਰਕੇ ਚੰਡੀਗੜ੍ਹ ਨੂੰ ਪੰਜਾਬ ਵਿੱਚ ਸ਼ਾਮਲ ਕਰੇ ਅਤੇ ਜੰਮੂ ਵਾਸੀਆਂ ਦੀ ਮਾਂ ਬੋਲੀ ਪੰਜਾਬੀ ਨੂੰ ਢੁੱਕਵਾਂ ਸਥਾਨ ਦੇਵੇ|

Leave a Reply

Your email address will not be published. Required fields are marked *