ਚੰਡੀਗੜ੍ਹ ਵਿਖੇ ਸੜਕ ਹਾਦਸੇ ਵਿੱਚ ਮੁਹਾਲੀ ਦੇ ਵਸਨੀਕ ਦੀ ਮੌਤ

ਚੰਡੀਗੜ੍ਹ, 26 ਮਾਰਚ (ਸ.ਬ.) ਚੰਡੀਗੜ੍ਹ ਦੇ ਸੈਕਟਰ 48 ਮੋਟਰ ਮਾਰਕੀਟ ਦੇ ਨੇੜੇ ਮੋਟਰਸਾਈਕਲ ਸਵਾਰ ਬਜੁਰਗ ਨੂੰ ਤੇਜ ਰਫਤਾਰ ਇਨੋਵਾ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਬਜੁਰਗ ਗੰਭੀਰ ਜਖਮੀ ਹੋ ਗਿਆ, ਜਿਸ ਦੀ ਬਾਅਦ ਵਿੱਚ ਮੌਤ ਹੋ ਗਈ| ਹਾਦਸੇ ਤੋਂ ਬਾਅਦ ਉਥੇ ਮੌਜੂਦ ਲੋਕਾਂ ਨੇ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਅਤੇ ਪੁਲੀਸ ਨੇ ਜਖਮੀ ਬਜੁਰਗ ਨੂੰ ਪੀ ਜੀ ਆਈ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ| ਮ੍ਰਿਤਕ ਬਜੁਰਗ ਦੀ ਪਹਿਚਾਣ ਸੇਵਾ ਸਿੰਘ ਉਮਰ 65 ਸਾਲ, ਵਸਨੀਕ ਮੁਹਾਲੀ ਦੇ ਰੂਪ ਵਿੱਚ ਹੋਈ| ਸੇਵਾ ਸਿੰਘ ਸੈਕਟਰ 48 ਵਿੱਚ ਹੀ ਸਫਾਈ ਕਰਮਚਾਰੀ ਦੇ ਤੌਰ ਤੇ ਕੰਮ ਕਰਦਾ ਸੀ| ਪੁਲੀਸ ਨੇ ਦੱਸਿਆ ਕਿ ਹਾਦਸੇ ਸਮੇਂ ਬਜੁਰਗ ਨੇ ਹੈਲਮਟ ਨਹੀਂ ਪਾਇਆ ਹੋਇਆ ਸੀ ਜਿਸ ਦੇ ਕਾਰਨ ਇਸ ਬਜੁਰਗ ਦੇ ਸਿਰ ਵਿੱਚ ਗੰਭੀਰ ਸੱਟਾਂ ਵੱਜੀਆਂ| ਪੁਲੀਸ ਨੇ ਇਨੋਵਾ ਕਾਰ ਨੂੰ ਜਬਤ ਕਰਕੇ ਕਾਰ ਚਾਲਕ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *