ਚੰਡੀਗੜ੍ਹ ਵਿੱਚ ਈ. ਡੀ. ਦਾ ਛਾਪਾ, 2.18 ਕਰੋੜ ਰੁਪਏ ਦੀ ਕਰੰਸੀ ਬਰਾਮਦ

ਚੰਡੀਗੜ੍ਹ ਵਿੱਚ ਈ. ਡੀ. ਦਾ ਛਾਪਾ, 2.18 ਕਰੋੜ ਰੁਪਏ ਦੀ ਕਰੰਸੀ ਬਰਾਮਦ
ਚੰਡੀਗੜ੍ਹ, 14 ਦਸੰਬਰ (ਸ.ਬ.)  ਸ਼ਹਿਰ ਦੇ ਸੈਕਟਰ-22 ਵਿੱਚ ਇਨਫੋਰਸਮੈਂਟ ਡਾਇਰੈਕੋਰੇਟ (ਈ. ਡੀ.) ਵਿਭਾਗ ਨੇ ਛਾਪੇਮਾਰੀ ਦੌਰਾਨ ਇਕ ਘਰ ਵਿੱਚੋਂ 2.18 ਕਰੋੜ ਰੁਪਏ ਦੀ ਕਰੰਸੀ ਬਰਾਮਦ ਕੀਤੀ ਹੈ| ਦੱਸਿਆ ਜਾ ਰਿਹਾ ਹੈ ਕਿ ਈ. ਡੀ.  ਨੇ. ਸੈਕਟਰ-22ਬੀ ਸਥਿਤ ਵਿਸ਼ਵਾ ਮਿੱਤਰ ਮਹਾਜਨ ਦੇ ਘਰ ਛਾਪੇਮਾਰੀ ਕੀਤੀ, ਜਿਸ ਦੌਰਾਨ ਇਹ ਕਰੰਸੀ ਬਰਾਮਦ ਕੀਤੀ ਗਈ| ਬਰਾਮਦ ਕੀਤੀ ਗਈ ਰਕਮ ਵਿੱਚੋਂ 17.74 ਲੱਖ ਦੇ ਨਵੇਂ ਨੋਟ ਹਨ| ਇਸ ਤੋਂ ਇਲਾਵਾ ਡੇਢ ਕਰੋੜ ਦੀ ਰਕਮ ਕਰੀਬ 1000 ਰੁਪਏ ਦੇ ਨੋਟਾਂ ਵਿੱਚ ਹੈ ਅਤੇ 50 ਅਤੇ 100 ਦੇ ਨੋਟ ਵੀ ਸ਼ਾਮਲ ਹਨ| ਈ.ਡੀ. ਨੇ ਸਾਰੀ ਰਕਮ ਨੂੰ ਜ਼ਬਤ ਕਰ ਲਿਆ ਹੈ| ਈ. ਡੀ. ਅਧਿਕਾਰੀਆਂ ਵਲੋਂ ਵਿਸ਼ਵਾ ਮਿੱਤਰ ਮਹਾਜਨ ਅਤੇ ਉਸ ਦੇ ਬੇਟੇ ਇੰਦਰਪਾਲ ਮਹਾਜਨ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ| ਫਿਲਹਾਲ ਇੰਨਾ ਪੈਸਾ ਦੇਖ ਕੇ ਈ. ਡੀ. ਦੇ ਅਧਿਕਾਰੀ ਵੀ ਹੈਰਾਨ ਰਹਿ ਗਏ ਹਨ|

Leave a Reply

Your email address will not be published. Required fields are marked *