ਚੰਡੀਗੜ੍ਹ ਵਿੱਚ ਕੋਰੋਨਾ ਕਾਰਨ 5ਵੀਂ ਮੌਤ, ਕੁੱਲ ਪੀੜਤਾਂ ਦੀ ਗਿਣਤੀ 299 ਤੇ ਪੁੱਜੀ

ਚੰਡੀਗੜ੍ਹ, 2 ਜੂਨ (ਸ.ਬ.) ਚੰਡੀਗੜ੍ਹ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ| ਸ਼ਹਿਰ ਵਿੱਚ  ਅੱਜ ਫਿਰ ਕੋਰੋਨਾ ਦੇ 2               ਨਵੇਂ ਕੇਸ ਸਾਹਮਣੇ ਆਏ ਹਨ| ਇਨ੍ਹਾਂ ਵਿੱਚੋਂ ਪਹਿਲਾ 35 ਸਾਲਾ ਵਿਅਕਤੀ, ਬਾਪੂਧਾਮ ਕਾਲੋਨੀ ਦਾ ਹੈ, ਜਦੋਂ ਕਿ ਦੂਜਾ ਮਾਮਲਾ ਸੈਕਟਰ-30 ਦੀ 80 ਸਾਲਾ ਬਜ਼ੁਰਗ ਬੀਬੀ ਦਾ ਹੈ|
ਇੱਥੇ ਜਿਕਰਯੋਗ ਹੈ ਕਿ ਇਸ ਬਜ਼ੁਰਗ ਬੀਬੀ ਦੀ ਬੀਤੇ ਦਿਨ ਮੌਤ ਹੋ ਗਈ ਸੀ, ਜਿਸ ਦੀ ਕੋਰੋਨਾ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ| ਚੰਡੀਗੜ੍ਹ ਵਿੱਚ ਕੋਰੋਨਾ ਕਾਰਨ ਹੋਈ ਇਹ 5ਵੀਂ ਮੌਤ ਹੈ| ਸ਼ਹਿਰ ਵਿੱਚ ਹੁਣ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 299 ਤੱਕ ਪਹੁੰਚ ਗਈ ਹੈ, ਜਿਨ੍ਹਾਂ ਵਿੱਚੋਂ 81 ਐਕਟਿਵ ਕੇਸ ਹਨ|

Leave a Reply

Your email address will not be published. Required fields are marked *