ਚੰਡੀਗੜ੍ਹ ਵਿੱਚ ਦਰਖਤ ਡਿੱਗਣ ਕਾਰਨ ਇੱਕ ਵਿਅਕਤੀ ਹਲਾਕ, ਇੱਕ ਜਖਮੀ

ਚੰਡੀਗੜ੍ਹ, 13 ਅਗਸਤ (ਸ.ਬ.) ਸ਼ਹਿਰ ਵਿੱਚ ਪਿਛਲੇ 24 ਘੰਟਿਆਂ ਤੋਂ ਰੁਕ ਰੁਕ ਕੇ ਬਰਸਾਤ ਹੋ ਰਹੀ ਹੈ, ਬਰਸਾਤ ਕਾਰਨ ਸ਼ਹਿਰ ਦੇ ਸੈਕਟਰ 10 ਏ ਵਿੱਚ ਇਕ ਵੱਡਾ ਦਰਖਤ ਡਿਗ ਪਿਆ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ ਦੂਜਾ ਜਖਮੀ ਹੋ ਗਿਆ| ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਦੋ ਮੋਟਰਸਾਈਕਲ ਸਵਾਰ ਸੈਕਟਰ 10 ਏ ਦੇ ਵੱਲ ਜਾ ਰਹੇ ਸਨ, ਉਦੋਂ ਹੀ ਉਥੇ ਇਕ ਵੱਡਾ ਦਰਖਤ ਡਿੱਗ ਪਿਆ ਅਤੇ ਦੋਵੇਂ ਵਿਅਕਤੀ ਉਸ ਦੀ ਲਪੇਟ ਵਿਚ ਆ ਗਏ| ਸਥਾਨਕ ਲੋਕਾਂ ਨੇ ਦੋਵਾਂ ਵਿਅਕਤੀਆਂ ਨੂੰ ਦਰਖਤ ਦੇ ਹੇਠਾਂ ਤੋਂ ਕਢਿਆ ਅਤੇ ਸੈਕਟਰ 16 ਦੇ ਹਸਪਤਾਲ ਪਹੁੰਚਾਇਆ ਜਿੱਥੇ ਕਿ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਦੂਜਾ ਗੰਭੀਰ ਜਖਮੀ ਹੈ| ਜਖਮੀ ਵਿਅਕਤੀ ਦਾ ਇਲਾਜ ਚੱਲ ਰਿਹਾ ਹੈ, ਡਾਕਟਰਾਂ ਅਨੁਸਾਰ ਜਖਮੀ ਵਿਅਕਤੀ ਇਸ ਘਟਨਾ ਨਾਲ ਡਰਿਆ ਹੋਇਆ ਹੈ ਅਤੇ ਕੁਝ ਵੀ ਬੋਲ ਨਹੀਂ ਰਿਹਾ| ਮ੍ਰਿਤਕ ਦੀ ਪਹਿਚਾਣ ਦਿਨੇਸ਼ ਨਿਵਾਸੀ ਨਯਾਗਾਂਵ ਦੇ ਤੌਰ ਤੇ ਹੋਈ ਹੈ| ਜਖਮੀ ਵਿਅਕਤੀ ਦਾ ਨਾਮ ਰਾਜੇਸ਼ ਹੈ| ਦੋਵੇਂ ਸਕੇ ਭਰਾ ਸਨ| ਦੋਵੇਂ ਸੈਕਟਰ 17 ਦੀ ਪ੍ਰਾਈਵੇਟ ਸ਼ੋਅਰੂਮ ਵਿਚ ਸੇਲਸਮੈਨ ਦਾ ਕੰਮ ਕਰਦੇ ਹਨ| ਰੋਜਾਨਾ ਦੀ ਤਰ੍ਹਾਂ ਦੋਵੇਂ ਆਪਣੇ ਕੰਮ ਉਪਰ ਜਾ ਰਹੇ ਸਨ ਕਿ ਸੈਕਟਰ 10 ਵਿੱਚ ਡਿਗੇ ਦਰਖਤ ਦੀ ਲਪੇਟ ਵਿੱਚ ਆ ਗਏ| ਮ੍ਰਿਤਕ ਵਿਅਕਤੀ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ| ਮੌਕੇ ਉਪਰ ਪੁਲੀਸ ਨੇ ਪਹੁੰਚ ਕੇ ਸੜਕ ਉਪਰ ਡਿਗੇ ਹੋਏ ਦਰਖਤ ਨੂੰ ਪਾਸੇ ਕਰਵਾਇਆ|

Leave a Reply

Your email address will not be published. Required fields are marked *