ਚੰਡੀਗੜ੍ਹ ਵਿੱਚ ਨੌਜਵਾਨਾਂ ਨੇ ਧੂਮਧਾਮ ਨਾਲ ਮਨਾਇਆ ਵੈਲਨਟਾਈਨ ਡੇਅ

ਚੰਡੀਗੜ੍ਹ,14 ਫਰਵਰੀ (ਰਾਹੁਲ) ਚੰਡੀਗੜ੍ਹ ਵਿਖੇ ਨੌਜਵਾਨਾਂ ਵਲੋਂ ਵੈਲਨਟਾਈਨ ਡੇਅ ਬਹੁਤ ਹੀ ਧੂੰਮਧਾਮ ਨਾਲ ਮਨਾਇਆ ਗਿਆ| ਇਸ ਮੌਕੇ ਚੰਡੀਗੜ੍ਹ ਦੇ ਵੱਖ ਵੱਖ ਪਾਰਕਾਂ ਵਿਚ ਨੌਜਵਾਨ ਜੌੜੇ ਅਤੇ ਨੌਜਵਾਨ ਮੁੰਡੇ ਕੁੜੀਆਂ ਇਕ ਦੂਜੇ ਦੇ ਹੱਥਾਂ ਵਿਚ ਹੱਥ ਪਾਈ ਇਸ ਦਿਨ ਨੁੰ ਮਨਾਉਂਦੇ ਦਿਖਾਈ ਦਿਤੇ|  ਸੈਕਟਰ 10 ਸਿਟਕੋ ਰੋਡ ਅਤੇ ਸੈਕਟਰ 16 ਦੇ ਰੋਜ ਗਾਰਡਨ ਵਿਚ ਨੌਜਵਾਨ ਮੁੰਡੇ ਕੁੜੀਆਂ ਜਿਥੇ ਗੁਬਾਰਿਆਂ ਨਾਲ ਵੈਲਨਟਾਈਨ ਡੇਅ ਮਨਾਉਂਦੇ ਦਿਖਾਈ ਦਿਤੇ ਉਥੇ ਹੀ ਅਨੇਕਾਂ ਨੌਜਵਾਨ ਮੁੰਡੇ ਕੁੜੀਆਂ ਪਾਰਕਾਂ ਵਿਚ ਮਸਤੀ ਕਰਦੇ ਦਿਖਾਈ ਦਿਤੇ| ਅੱਜ ਦੇ ਦਿਨ ਗੁਬਾਰੇ ਵੀ ਕਾਫੀ ਮਹਿੰਗੇ ਵਿਕ ਰਹੇ ਸਨ, ਇਕ ਗੁਬਾਰਾ 50 ਰੁਪਏ ਤਕ ਵਿਕ ਰਿਹਾ ਸੀ|
ਅਸਲ ਵਿਚ ਮੁੰਡੇ ਕੁੜੀਆਂ ਵਲੋਂ 7 ਫਰਵਰੀ ਤੋਂ ਹੀ ਵੈਲਨਟਾਈਨ ਡੇਅ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਅਤੇ ਉਸ ਦਿਨ ਤੋਂ ਹੀ ਸ਼ਹਿਰ ਦੇ ਪਾਰਕਾਂ ਅਤੇ ਮਾਰਕੀਟਾਂ ਵਿਚ ਮੁੰਡੇ ਕੁੜੀਆਂ ਦੀ ਚਹਿਲਬਾਜੀ ਬਹੁਤ ਵਧੀ ਹੋਈ ਸੀ ਤੇ ਰੌਣਕਾਂ ਲੱਗੀਆਂ ਹੋਈਆਂ ਸਨ|

Leave a Reply

Your email address will not be published. Required fields are marked *