ਚੰਡੀਗੜ੍ਹ ਵਿੱਚ ਪ੍ਰਵਾਸੀ ਭਾਰਤੀ ਕਾਨਫਰੰਸ 15 ਦਸੰਬਰ ਨੂੰ

ਚੰਡੀਗੜ੍ਹ, 30 ਅਗਸਤ (ਸ.ਬ.) ਇੰਡਸ ਕੈਨੇਡਾ ਫਾਊਂਡੇਸ਼ਨ ਵਲੋਂ ਦਸੰਬਰ ਮਹੀਨੇ ਵਿੱਚ ਚੰਡੀਗੜ੍ਹ ਵਿੱਚ ਪ੍ਰਵਾਸੀ ਕਾਨਫਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਡਸ ਕੈਨੇਡਾ ਫਾਊਡੇਸ਼ਨ ਦੇ ਚੇਅਰਮੈਨ ਗੁਰਿੰਦਰ ਸੋਢੀ ਅਤੇ ਪ੍ਰਧਾਨ ਵਿਕਰਮ ਬਾਜਵਾ ਨੇ ਦੱਸਿਆ ਕਿ ਆਉਣ ਵਾਲੀ 15 ਦਸੰਬਰ ਤੋਂ 19 ਦਸੰਬਰ ਤੱਕ ਪ੍ਰਵਾਸੀ ਭਾਰਤੀ ਕਾਨਫਰੰਸ ਕੀਤੀ ਜਾਵੇਗੀ| ਉਨ੍ਹਾਂ ਦੱਸਿਆ ਕਿ ਇਸ ਦੌਰਾਨ ਹਰਿਆਣਾ ਦੇ ਸ਼ਾਹਬਾਦ, ਪੰਜਾਬ ਦੇ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਿਚ ਨਨਕਾਣਾ ਸਾਹਿਬ ਹਾਕੀ ਮੁਕਾਬਲੇ ਕਰਵਾਉਣ ਦਾ ਪ੍ਰਬੰਧ ਕੀਤਾ ਜਾਵੇਗਾ| ਇਸ ਲਈ ਪਾਕਿਸਤਾਨੀ ਪੰਜਾਬ ਇਲੈਵਨ ਦੀ ਟੀਮ ਅਤੇ ਭਾਰਤੀ ਪੰਜਾਬ ਇਲੈਵਨ ਦੀ ਟੀਮ ਹਿਸਾ ਲਵੇਗੀ|
ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਪ੍ਰਵਾਸੀ ਭਾਰਤੀ ਕਾਨਫਰੰਸ ਦੇ ਉਦਘਾਟਨ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਸੱਦਾ ਦਿੱਤਾ ਗਿਆ ਹੈ|

Leave a Reply

Your email address will not be published. Required fields are marked *