ਚੰਡੀਗੜ੍ਹ ਵਿੱਚ ਰਾਤ ਸਮੇਂ ਵਾਪਰਿਆ ਭਿਆਨਕ ਹਾਦਸਾ

ਚੰਡੀਗੜ੍ਹ ਵਿੱਚ ਰਾਤ ਸਮੇਂ ਵਾਪਰਿਆ ਭਿਆਨਕ ਹਾਦਸਾ
ਇੱਕ ਵਿਅਕਤੀ ਦੀ ਮੌਤ, 6 ਜਖਮੀ
ਚੰਡੀਗੜ੍ਹ, 17 ਮਾਰਚ (ਸ.ਬ.) ਚੰਡੀਗੜ੍ਹ ਦੇ ਸੈਕਟਰ 38 ਵੈਸਟ ਦੀਆਂ ਲਾਈਟਾਂ ਉਪਰ ਇਕ ਟਰੱਕ ਨੇ ਇਕ ਕਾਰ ਨੂੰ ਟਕਰ ਮਾਰ ਦਿੱਤੀ, ਜਿਸ ਕਾਰਨ ਕਾਰ ਦੇ ਚੀਥੜੇ ਉਡ ਗਏ| ਹਾਦਸੇ ਦੌਰਾਨ ਕਾਰ ਚਾਲਕ ਮਨੋਜ ਦੀ ਮੌਤ ਹੋ ਗਈ, ਜਦੋਂਕਿ 6 ਹੋਰ ਵਿਅਕਤੀ ਜਖਮੀ ਹੋ ਗਏ| ਕਾਰ ਵਿੱਚ ਕੁਲ 7 ਵਿਅਕਤੀ ਸਵਾਰ ਸਨ| ਕਾਰ ਸਵਾਰ ਵਿਅਕਤੀ ਜਵਾਲਾ ਜੀ ਦੇ ਦਰਸ਼ਨ ਕਰਕੇ ਮੱਧ ਪ੍ਰਦੇਸ਼ ਵਾਪਸ ਜਾ ਰਹੇ ਸਨ ਕਿ ਚੰਡੀਗੜ੍ਹ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਏ| ਰਾਹਗੀਰਾਂ ਨੇ ਇਸ ਦੀ ਸੂਚਨਾ ਤੁਰੰਤ ਪੁਲੀਸ ਨੂੰ ਦਿੱਤੀ| ਪੁਲੀਸ ਨੇ ਆ ਕੇ ਕਾਰ ਸਵਾਰਾਂ ਨੂੰ ਬੜੀ ਮੁਸ਼ਕਿਲ ਨਾਲ ਕਾਰ ਵਿਚੋਂ ਬਾਹਰ ਕਢਿਆ| ਜਖਮੀਆਂ ਨੂੰ ਪੁਲੀਸ ਨੇ ਸੈਕਟਰ 16 ਦੇ ਹਸਪਤਾਲ ਵਿੱਚ ਦਾਖਲ ਕਰਵਾਇਆ| ਮੌਕੇ ਉਪਰ ਪਹੁੰਚੇ ਪੁਲੀਸ ਕਰਮਚਾਰੀ ਆਪਸ ਵਿੱਚ ਹੀ ਏਰੀਆ ਨੂੰ ਲੈ ਕੇ ਬਹਿਸ ਵੀ ਕਰਦੇ ਰਹੇ| ਪੁਲੀਸ ਨੇ ਟਰੱਕ ਚ ਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ|

Leave a Reply

Your email address will not be published. Required fields are marked *