ਚੰਡੀਗੜ੍ਹ ਵਿੱਚ ਵੱਖ-ਵੱਖ ਅੰਦਾਜ ਵਿੱਚ ਹੋਲੀ ਦਾ ਤਿਉਹਾਰ ਮਨਾਇਆ

ਚੰਡੀਗੜ੍ਹ, 3 ਮਾਰਚ (ਰਾਹੁਲ) ਚੰਡੀਗੜ੍ਹ ਵਿੱਚ ਨੌਜਵਾਨ ਮੁੰਡੇ ਕੁੜੀਆਂ ਨੇ ਵੱਖ-ਵੱਖ ਅੰਦਾਜ ਵਿੱਚ ਹੋਲੀ ਦਾ ਤਿਉਹਾਰ ਮਨਾਇਆ। ਹੋਲੀ ਨੂੰ ਲੈ ਕੇ ਚੰਡੀਗੜ੍ਹ ਦੇ ਸਾਰੇ ਸੈਕਟਰਾਂ ਵਿੱਚ ਚੰਡੀਗੜ੍ਹ ਪੁਲੀਸ ਵੱਲੋਂ ਨਾਕਾਬੰਦੀ ਤਾਂ ਕੀਤੀ ਗਈ ਸੀ ਪਰ ਨੌਜਵਾਨ ਮੁੰਡੇ ਕੁੜੀਆਂ ਹਰ ਸਾਲ ਦੀ ਤਰ੍ਹਾਂ ਸਾਲ ਵੀ ਗੇੜੀਆਂ ਮਾਰਦੇ ਨਜਰ ਆਏ। ਕੁੱਝ ਨੌਜਵਾਨ ਮੁੰਡੇ ਕੁੜੀਆਂ ਨੂੰ ਰੰਗ ਲਗਾ ਕੇ ਹੋਲੀ ਮਨਾਉਂਦੇ ਦਿਖੇ ਤੇ ਕੁੱਝ ਅੰਡਿਆਂ ਦੇ ਨਾਲ ਹੋਲੀ ਮਨਾਉਂਦੇ ਦਿਖੇ। ਚੰਡੀਗੜ੍ਹ ਪੁਲੀਸ ਵੱਲੋਂ ਨਾਕਾ ਲਗਾ ਕੇ ਸੈਕਟਰ-10 ਦਾ ਸਿਟਕੋ ਗੇੜੀ ਰੂਟ ਵੀ ਬੰਦ ਦਿਖਿਆ। ਕੁੱਝ ਨੌਜਵਾਨ ਮੁੰਡੇ ਚੰਡਗੜ੍ਹ ਪੁਲੀਸ ਵੱਲੋਂ ਮੋਟਰ ਸਾਈਕਲਦੇ ਸਾਈਲੈਂਸਰ ਦੀ ਆਵਾਜ ਕੱਢਣ ਦੀ ਪਾਬੰਦੀ ਲਗਾਏ ਜਾਣ ਤੋਂ ਬਾਅਦ ਵੀ ਸੜਕਾਂ ਤੇ ਮੋਟਰ ਸਾਈਕਲ ਦੀ ਆਵਾਜ ਕਰਦੇ ਹੋਏ ਘੁੰਮਦੇ ਨਜਰ ਆਏ। ਚੰਡੀਗੜ੍ਹ ਦੇ ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀ ਭਰੇ ਗੁਲਾਲ ਅਤੇ ਇੱਕ ਦੂਜੇ ਤੇ ਰੰਗ ਵਾਲਾ ਪਾਣੀ ਪਾ ਕੇ ਹੋਲੀ ਮਨਾਉਂਦੇ ਦਿਖੇ। ਕੁੱਝ ਨੌਜਵਾਨ ਆਪਣੇ ਅੰਦਾਜ ਵਿੱਚ ਨੱਚ ਗਾ ਕੇ ਹੋਲੀ ਮਨਾਉਂਦੇ ਦਿਖੇ। ਚੰਡੀਗੜ੍ਹ ਐਸ ਐਸ ਪੀ ਦੇ ਹੁਕਮਾਂ ਤੋਂ ਬਾਅਦ ਚੰਡੀਗੜ੍ਹ ਪੁਲੀਸ ਇਸ ਵਾਰ ਹੁੜਦੰਗ ਮਚਾਉਣ ਵਾਲਿਆਂ ਨਾਲ ਸਖਤੀ ਨਾਲ ਪੇਸ਼ ਆਉਂਦੀ ਦਿਖੀ। ਕੁੱਝ ਜਗ੍ਹਾ ਚੰਡੀਗੜ੍ਹ ਪੁਲੀਸ ਵੱਲੋਂ ਨਾਕੇ ਤਾਂ ਲਗਾਏ ਗਏ ਪਰ ਨਾਕੇ ਤੇ ਪੁਲੀਸ ਜਵਾਨ ਤੈਨਾਤ ਨਹੀਂ ਦਿਖੇ। ਚੰਡੀਗੜ੍ਹ ਪੁਲੀਸ ਵੱਲੋਂ ਸਾਈਲੈਂਸਰ ਦੀ ਆਵਾਜ ਕਰਕੇ ਘੁੰਮਣ ਵਾਲੇ ਨੌਜਵਾਨਾਂ ਦੇ ਮੋਟਰ ਸਾਈਕਲ ਦੇ ਚਾਲਾਨ ਵੀ ਕੱਟੇ ਗਏ ਤੇ ਕੁੱਝ ਇੰਪਾਉਂਡ ਵੀ ਕੀਤੇ ਗਏ। ਕੁੱਝ ਨੌਜਵਾਨ ਬਿਨਾਂ ਹੈਲਮਟ ਪਾਏ ਮੋਟਰਸਾਈਕਲਾਂ ਦੇ ਝੁੰਡ ਬਣਾ ਕੇ ਘੁੰਮਦੇ ਨਜਰ ਆਏ।

Leave a Reply

Your email address will not be published. Required fields are marked *