ਚੰਡੀਗੜ੍ਹ ਸਕੱਤਰੇਤ ਦੀ ਕੰਟੀਨ ਵਿੱਚ ਲੱਗੀ ਅੱਗ

ਚੰਡੀਗੜ੍ਹ, 5 ਅਪ੍ਰੈਲ (ਸ.ਬ.) ਚੰਡੀਗੜ੍ਹ ਸਕੱਤਰੇਤ ਦੀ ਕੰਟੀਨ ਵਿੱਚ ਅੱਜ ਅੱਗ ਲੱਗ ਗਈ| ਜਾਣਕਾਰੀ ਮੁਤਾਬਕ ਕੰਟੀਨ ਵਿੱਚ ਸਿਲੰਡਰ ਨੇ ਅੱਗ ਫੜ੍ਹ ਲਈ, ਜਿਸ ਕਾਰਨ ਅੱਗ ਪੂਰੀ ਕੰਟੀਨ ਵਿੱਚ ਫੈਲ ਗਈ| ਅੱਗ ਲੱਗਣ ਦੀ ਸੂਚਨਾ ਮਿਲਣ ਤੇ ਮੌਕੇ ਤੇ ਪੁੱਜੀ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾ ਲਿਆ| ਫਿਲਹਾਲ ਇਸ ਅੱਗ ਕਾਰਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣੋਂ ਬਚਾਅ ਹੋ ਗਿਆ ਹੈ| ਇਸ ਗੱਲ ਦਾ ਪਤਾ ਲਾਇਆ ਜਾ ਰਿਹਾ ਹੈ ਕਿ ਅੱਗ ਕਿਨਾਂ ਕਾਰਨਾਂ ਕਰਕੇ ਲੱਗੀ ਹੈ

Leave a Reply

Your email address will not be published. Required fields are marked *