ਚੰਡੀਗੜ੍ਹ ਹਵਾਈ ਅੱਡੇ ਦਾ ਨਾਮ ਭਗਤ ਆਸਾ ਰਾਮ ਦੇ ਨਾਮ ਤੇ ਰੱਖੇ ਸਰਕਾਰ: ਨੱਛਤਰ ਬੈਦਵਾਨ

ਐਸ.ਏ.ਐਸ ਨਗਰ, 20 ਜਨਵਰੀ (ਸ.ਬ.) ਸਮਾਜਸੇਵੀ ਆਗੂ ਨੱਛਤਰ ਸਿੰਘ ਬੈਦਵਾਨ ਨੇ ਕੇਂਦਰੀ ਹਵਾਬਾਜੀ ਮੰਤਰੀ ਨੂੰ ਪੱਤਰ ਲਿੱਖ ਕੇ ਮੰਗ ਕੀਤੀ ਹੈ ਕਿ ਚੰਡੀਗੜ੍ਹ ਏਅਰਪੋਰਟ ਦਾ ਨਾਮ ਭਗਤ ਆਸਾ ਰਾਮ ਇੰਟਰਨੈਸ਼ਨ ਏਅਰਪੋਰਟ ਰੱਖਣ ਲਈ ਵਿਚਾਰ ਕੀਤਾ ਜਾਵੇ| ਆਪਣੇ ਪੱਤਰ ਵਿੱਚ ਉਹਨਾਂ ਲਿਖਿਆ ਹੈ ਕਿ ਪਿਛਲੇ ਕੁੱਝ ਸਮੇਂ ਤੋਂ ਚੰਡੀਗੜ੍ਹ ਏਅਰਪੋਰਟ ਦਾ ਨਾਮ ਰੱਖਣ ਬਾਰੇ ਪੰਜਾਬ ਅਤੇ ਹਰਿਆਣਾ ਵਿੱਚ ਕਸ਼ਮਕਸ਼ ਚਲ ਰਹੀ ਹੈ ਜਿਸਨੂੰ ਕਿਸੇ ਪੱਖੋ ਠੀਕ ਨਹੀਂ ਕਿਤਾ ਜਾ ਸਕਦਾ| ਉਹਨਾਂ ਲਿਖਿਆ ਹੈ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਵਿਰੋਧ ਨੂੰ ਖਤਮ ਕਰਨ ਲਈ ਏਅਰਪੋਰਟ ਦਾ ਨਾਮ ਇਸ ਖੇਤਰ ਦੇ ਜਮਪਲ ਅਤੇ ਅਖਾੜਾ ਪਰੰਪਰਾ ਦੇ ਮੋਢੀ ਭਗਤ ਆਸਾ ਰਾਮ ਦੇ ਨਾਮ ਤੇ ਰੱਖਿਆ ਜਾਵੇ| ਉਹਨਾਂ ਕਿਹਾ ਕਿ ਭਗਤ ਆਸਾ ਰਾਮ (ਜਿਹੜੇ ਸ਼ਹੀਦ ਭਗਤ ਸਿੰਘ ਦੇ ਸਮਕਾਲੀ ਸੀ) ਨੇ ਅਨਪੜ੍ਹ ਹੁੰਦਿਆ ਵੀ ਅਪਾਣੀ ਗਾਇਕੀ ਵਿੱਚ ਇਤਿਹਾਸ ਵਿੱਚੋਂ ਮਿਸਾਲਾਂ ਦੇ ਕੇ ਸਮਾਜਿਕ ਬੁਰਾਈਆਂ ਨੂੰ ਉਜਾਗਰ ਕੀਤਾ ਅਤੇ ਸਰਕਾਰ ਨੂੰ ਇਸ ਹਵਾਈ ਅੱਡੇ ਦਾ ਨਾਮ ਭਗਤ ਆਸਾ ਰਾਮ ਦੇ ਨਾਮ ਤੇ ਰੱਖਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ|

Leave a Reply

Your email address will not be published. Required fields are marked *