ਚੰਡੀਗੜ ਵਿੱਚ ਕੀਤੀ ਸਿਫਰ ਤੋਂ ਸਿਖਰ ਸੰਸਥਾ ਦੀ ਆਰੰਭਤਾ

ਚੰਡੀਗੜ੍ਹ, 17 ਅਪ੍ਰੈਲ (ਆਰ ਪੀ ਵਾਲੀਆ) ਚੰਡੀਗੜ ਦੇ 49 ਸੈਕਟਰ ਵਿੱਚ ਸਿਫਰ ਤੋਂ ਸਿਖਰ ਨਾਮਕ ਇੱਕ ਸਮਾਜਿਕ ਸੰਸਥਾ ਦਾ ਗਠਨ ਕੀਤਾ ਗਿਆ ਹੈ| ਸੰਸਥਾ ਨੇ ਚੰਡੀਗੜ ਵਿੱਚ ਆਪਣਾ ਪਹਿਲਾ ਲਰਨਿੰਗ ਸੈਂਟਰ ਸੈਕਟਰ 49 ਵਿੱਚ ਸ਼ੁਰੂ ਕੀਤਾ ਹੈ| ਇਸ ਵਿੱਚ ਆਰਥਿਕ ਰੂਪ ਨਾਲ ਕਮਜੋਰ ਬੱਚਿਆਂ ਨੂੰ ਵਧੀਆ ਗੁਣਵੱਤਾਪੂਰਣ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ ਅਤੇ ਖਾਸ ਕਰ ਉਹਨਾਂ ਬੱਚਿਆਂ ਦੀ ਮਦਦ ਕੀਤੀ ਜਾਵੇਗੀ ਜੋ ਆਪਣੇ ਜੀਵਨ ਵਿੱਚ ਕੁੱਝ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਦੀ ਸਹਾਇਤਾ ਕਰਨ ਵਾਲਾ ਕੋਈ ਨਹੀਂ ਹੈ|
ਇਸ ਕੰਮ ਨੂੰ ਸਫਲ ਬਣਾਉਣ ਵਿੱਚ ਐਨੀਜ਼ ਪਬਲਿਕ ਸਕੂਲ ਖਰੜ ਵਲੋਂ ਸੰਸਥਾ ਨੂੰ ਕਤਾਬਾਂ ਅਤੇ ਕਾਪੀਆਂ ਮੁਹਈਆ ਕਰਵਾਈਆਂ ਗਈਆਂ ਹਨ| ਇਸ ਮੌਕੇ ਸੰਸਥਾ ਦੇ ਵਲੰਟੀਅਰ ਗੌਰਵ ਵਧਵਾ, ਸੁਭਾਸ਼, ਅਨਮੋਲ, ਰਾਜਿੰਦਰ, ਅਖਿਲੇਸ਼, ਗੀਤ, ਨਵਪ੍ਰੀਤ, ਮਿਲਨਦੀਪ, ਲੰਕਾ, ਜਸਮੀਤ, ਅਮ੍ਰਿਤ, ਉਪਦੇਸ਼, ਵਿਕਾਸ, ਕ੍ਰਿਸ਼ਣਾ, ਰਾਹੁਲ, ਮੀਨਾ, ਕੌਸ਼ਲ, ਰੀਨਾ, ਅੰਕਿਤਾ, ਅਮਰਦੀਪ, ਸਲੋਨੀ, ਵੰਦਨਾ, ਮੀਨਾਕਸ਼ੀ, ਸੋਨੀਆ, ਪ੍ਰਾਚੀ, ਨਵਨੀਤ ਅਤੇ ਡਾ. ਸ਼ਿਵਾਨੀ ਆਦਿ ਮੌਜੂਦ ਸਨ|

Leave a Reply

Your email address will not be published. Required fields are marked *