ਚੰਦਰਮਾ ਤੇ ਜਾਣ ਵਾਲੇ ਆਖਰੀ ਪੁਲਾੜ ਯਾਤਰੀ ਯੂਜਿਨ ਸਰਨੇਨ ਦਾ ਦਿਹਾਂਤ

ਵਾਸ਼ਿੰਗਟਨ, 17 ਜਨਵਰੀ (ਸ.ਬ.) ਚੰਦਰਮਾ ਤੇ ਜਾਣ ਵਾਲੇ ਆਖਰੀ ਵਿਅਕਤੀ ਅਤੇ ਅਮਰੀਕੀ ਪੁਲਾੜ ਯਾਤਰੀ ਯੂਜਿਨ ਸਰਨੇਨ ਦਾ 82 ਸਾਲਾਂ ਦੀ ਉਮਰ ਵਿੱਚ ਦਿਹਾਂਤ ਹੋ ਗਿਆ| ਨਾਸਾ ਨੇ ਉਨ੍ਹਾਂ ਦੇ ਦਿਹਾਂਤ ਦੀ ਖਬਰ ਦਿੱਤੀ ਹੈ| ਸਰਨੇਨ ਸਾਲ 1972 ਵਿੱਚ ‘ਅਪੋਲੋ 17 ਪੁਲਾੜ ਜਹਾਜ਼’ ਦੇ ਕਮਾਂਡਰ ਸਨ| ਉਨ੍ਹਾਂ ਨੇ 3 ਵਾਰ ਪੁਲਾੜ ਦੀ ਯਾਤਰਾ ਕੀਤੀ ਸੀ ਅਤੇ ਚੰਦਰਮਾ ਤੇ ਜਾਣ ਵਾਲੇ ਉਹ ਆਖਰੀ ਵਿਅਕਤੀ ਸਨ|
ਅਮਰੀਕੀ ਪੁਲਾੜ ਏਜੰਸੀ ਨੇ ਟਵੀਟ ਕਰਕੇ ਕਿਹਾ,’ਅਸੀਂ ਨਾਸਾ ਦੇ ਸੇਵਾਮੁਕਤ ਪੁਲਾੜ ਯਾਤਰੀ ਅਤੇ ਚੰਦਰਮਾ ਤੇ ਜਾਣ ਵਾਲੇ ਆਖਰੀ ਵਿਅਕਤੀ ਸਰਨੇਨ ਦੇ ਦਿਹਾਂਤ ਕਾਰਨ ਦੁਖੀ ਹਾਂ|’ ਨਾਸਾ ਨੇ ਸਰਨੇਨ ਦੇ ਪਰਿਵਾਰ ਦਾ ਇਕ ਬਿਆਨ ਜਾਰੀ ਕੀਤਾ ਹੈ| ਇਸ ਦੇ ਮੁਤਾਬਕ,’ਸਿਹਤ ਸੰਬੰਧੀ ਪ੍ਰੇਸ਼ਾਨੀ ਹੋਣ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ|’ ਜਿਕਰਯੋਗ ਹੈ ਕਿ ਉਹ ਇਕ ਸੇਵਾ ਮੁਕਤ ਸਮੁੰਦਰੀ ਫੌਜ ਦੇ ਅਧਿਕਾਰੀ ਵੀ ਸਨ| ਬਿਆਨ ਵਿੱਚ ਕਿਹਾ ਗਿਆ,’ਸਾਡਾ ਪਰਿਵਾਰ ਬਹੁਤ ਦੁਖੀ ਹੈ ਅਤੇ ਅਸੀਂ ਸਾਰੇ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਦੇ ਆਭਾਰੀ ਹਾਂ| ਸਰਨੇਨ ਇਕ ਬਹੁਤ ਚੰਗੇ ਪਤੀ,ਪਿਤਾ, ਭਰਾ ਅਤੇ ਦੋਸਤ ਸਨ|

Leave a Reply

Your email address will not be published. Required fields are marked *