ਚੰਦੂਮਾਜਰਾ ਵਲੋਂ ਓਪਨ ਜਿੰਮ ਦਾ ਉਦਘਾਟਨ

ਐਸ ਏ ਐਸ ਨਗਰ, 12 ਮਾਰਚ (ਸ.ਬ.) ਸੈਕਟਰ 78 ਵਿਖੇ ਲੋਕ ਸਭਾ ਮੈਂਬਰ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਸ੍ਰ. ਬ੍ਰਿਜ ਸਿੰਘ ਯਾਦਗਾਰੀ ਓਪਨ ਜਿੰਮ ਦਾ ਉਦਘਾਟਨ ਕੀਤਾ ਗਿਆ| ਇਸ ਮੌਕੇ ਸੰਬੋਧਨ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਤੰਦਰੁਸਤ ਰਹਿਣ ਲਈ ਕਸਰਤ ਕਰਨੀ ਬਹੁਤ ਜਰੂਰੀ ਹੈ| ਇਸ ਇਲਾਕੇ ਦੇ ਲੋਕ ਤੰਦਰੁਸਤ ਰਹਿਣ ਇਸ ਲਈ ਉਹਨਾਂ ਵਾਸਤੇ ਇਸ ਓਪਨ ਜਿੰਮ ਨੂੰ ਬਣਾਇਆ ਗਿਆ ਹੈ| ਉਹਨਾ ਕਿਹਾ ਕਿ ਤੰਦਰੁਸਤ ਸਰੀਰ ਵਿਚ ਹੀ ਚੰਗਾ ਮਨ ਨਿਵਾਸ ਕਰਦਾ ਹੈ| ਇਸ ਲਈ ਇਸ ਓਪਨ ਜਿੰਮ ਦਾ ਇਲਾਕੇ ਦੇ ਸਾਰੇ ਲੋਕਾਂ ਨੂੰ ਲਾਭ ਉਠਾਉਣਾ ਚਾਹੀਦਾ ਹੈ|
ਇਸ ਮੌਕੇ ਹਲਕਾ ਇੰਚਾਰਜ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ, ਜਥੇਦਾਰ ਬਲਜੀਤ ਸਿੰਘ ਕੁੰਭੜਾ ਪ੍ਰਧਾਨ ਅਕਾਲੀ ਜਥਾ ਸ਼ਹਿਰੀ, ਐਡਵੋਕੇਟ ਹਰਮਨਪ੍ਰੀਤ ਸਿੰਘ ਪ੍ਰਿੰਸ ਪ੍ਰਧਾਨ ਜਿਲ੍ਹਾ ਯੂਥ ਅਕਾਲੀ ਦਲ ਸ਼ਹਿਰੀ, ਜਥੇਦਾਰ ਕਰਤਾਰ ਸਿੰਘ ਤਸਿੰਬਲੀ ਸਰਪ੍ਰਸਤ, ਪਰਵਿੰਦਰ ਸਿੰਘ ਸੋਹਾਣਾ ਐਮ ਡੀ ਲੇਬਰਫੈਡ, ਸੁਰਿੰਦਰ ਸਿੰਘ ਰੋਡਾ ਕੌਂਸਲਰ ਨੇ ਵੀ ਸੰਬੋਧਨ ਕੀਤਾ|
ਇਸ ਮੌਕੇ ਓ ਐਸ ਡੀ ਹਰਦੇਵ ਸਿੰਘ, ਕੌਂਸਲਰ ਪਰਵਿੰਦਰ ਤਸੰਬਲੀ, ਸਰਬਜੀਤ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਭੁਪਿੰਦਰ ਸਿੰਘ ਸੋਮਲ ਪ੍ਰਧਾਨ ਰੈਜੀਡਂੈਟਸ ਐਸੋਸੀਏਸਨ, ਬੀਰਪਾਲ ਸਿੰਘ ਨੇਗੀ ਪ੍ਰਧਾਨ ਮੰਦਰ ਕਮੇਟੀ, ਰੇਖਾ ਸ਼ਰਮਾ, ਹਰਦੇਵ ਸਿੰਘ ਬਾਜਵਾ, ਜੀ ਐਸ ਖੋਸਾ, ਕੁਲਦੀਪ ਭਿੰਡਰ, ਸਰਬਜੀਤ ਸਿੰਘ, ਬਲਦੀਪ ਵੀ ਹਾਜਰ ਸਨ|

Leave a Reply

Your email address will not be published. Required fields are marked *