ਚੰਦੂਮਾਜਰਾ, ਸਿੱਧੂ, ਸੋਹਲ ਵਲੋਂ ਮੱਲੀ ਦੀ ਮੌਤ ਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ

ਐਸ ਏ ਐਸ ਨਗਰ, 7 ਨਵੰਬਰ (ਸ. ਬ.) ਸਥਾਨਕ ਫੇਜ 4 ਦੇ ਗੁਰਦੁਆਰਾ ਕਲਗੀਧਰ ਸਿੰਘ ਸਭਾ ਦੇ ਸਾਬਕਾ ਪ੍ਰਧਾਨ ਸ ਦਲੀਪ ਸਿੰਘ ਮੱਲੀ (ਜਿਨ੍ਹਾਂ ਦਾ ਬੀਤੀ 1 ਨਵੰਬਰ ਨੂੰ ਦਿਹਾਂਤ ਹੋ ਗਿਆ ਸੀ)  ਦੇ ਘਰ ਪਹੁੰਚ ਕੇ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਐਮ ਪੀ, ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਮੁਹਾਲੀ, ਕੌਂਸਲਰ ਗੁਰਮੁੱਖ ਸਿੰਘ ਸੋਹਲ ਨੇ ਸ੍ਰ. ਮੱਲੀ ਦੀ ਪਤਨੀ ਹਰਬੰਸ ਕੌਰ ਅਤੇ ਪੁੱਤਰ ਹਰਜੀਤ ਸਿੰਘ ਮੱਲੀ ਕੋਲ ਸ੍ਰ. ਮੱਲੀ ਦੇ ਦਿਹਾਂਤ ਉਪਰ ਦੁੱਖ ਦਾ ਪ੍ਰਗਟਾਵਾ ਕੀਤਾ| ਇਸ ਉਪਰੰਤ ਸ੍ਰ. ਸੋਹਲ ਨੇ ਦੱਸਿਆ ਕਿ ਸ੍ਰ. ਮੱਲੀ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਕਲਗੀਧਰ ਸਿੰਘ ਸਭਾ ਫੇਜ 4 ਵਿਖੇ 10 ਨਵੰਬਰ ਨੂੰ ਦੁਪਹਿਰ 12 ਤੋਂ 1.30 ਵਜੇ ਤੱਕ ਹੋਵੇਗੀ|

Leave a Reply

Your email address will not be published. Required fields are marked *