ਚੰਨ ਲਗਾਤਾਰ ਸੁੰਗੜ ਰਿਹਾ ਹੈ : ਅਧਿਐਨ

ਵਾਸ਼ਿੰਗਟਨ,14 ਮਈ (ਸ.ਬ.) ਨਾਸਾ ਵਿਗਿਆਨੀਆਂ ਵੱਲੋਂ ਚੰਨ ਤੇ ਕੀਤੇ ਗਏ ਅਧਿਐਨ ਵਿੱਚ ਹੈਰਾਨੀਜਨਕ ਖੁਲਾਸਾ ਕੀਤਾ ਗਿਆ ਹੈ| ਅਧਿਐਨ ਮੁਤਾਬਕ ਚੰਨ ਹੁਣ ਲਗਾਤਾਰ ਸੁੰਗੜਦਾ ਜਾ ਰਿਹਾ ਹੈ| ਇਸ ਨਾਲ ਉਸ ਦੀ ਸਤਹਿ ਤੇ ਝੁਰੜੀਆਂ ਪੈ ਰਹੀਆਂ ਹਨ| ਇਹ ਖੁਲਾਸਾ ਸੋਮਵਾਰ ਨੂੰ ਪ੍ਰਕਾਸ਼ਿਤ ਨਾਸਾ ਦੇ ਵੱਲੋਂ ਲਈਆਂ ਗਈਆਂ 12,000 ਤੋਂ ਵੱਧ ਤਸਵੀਰਾਂ ਦੇ ਵਿਸ਼ਲੇਸ਼ਣ ਨਾਲ ਹੋਇਆ| ਅਧਿਐਨ ਵਿੱਚ ਦੇਖਿਆ ਗਿਆ ਕਿ ਚੰਨ ਦੇ ਉੱਤਰੀ ਧਰੁਵ ਨੇੜੇ ਚੰਨ ਬੇਸਿਨ ‘ਮਾਰੇ ਫ੍ਰਿਗੋਰਿਸ’ ਵਿਚ ਦਰਾੜ ਪੈਦਾ ਹੋ ਰਹੀ ਹੈ ਅਤੇ ਇਹ ਆਪਣੀ ਜਗ੍ਹਾ ਤੋਂ ਖਿਸਕ ਵੀ ਰਿਹਾ ਹੈ|
ਇੱਥੇ ਦੱਸ ਦਈਏ ਕਿ ਕਈ ਵਿਸ਼ਾਲ ਬੇਸਿਨੋ ਵਿਚੋਂ ਇਕ ਚੰਨ ਦਾ ‘ਮਾਰੇ ਫ੍ਰਿਗੋਰਿਸ’ ਭੂ-ਵਿਗਿਆਨੀ ਨਜ਼ਰੀਏ ਨਾਲ ਮ੍ਰਿਤਕ ਸਥਲ ਮੰਨਿਆ ਜਾਂਦਾ ਹੈ| ਜਿਵੇਂ ਕਿ ਧਰਤੀ ਦੇ ਨਾਲ ਹੈ, ਚੰਨ ਵਿਚ ਕੋਈ ਵੀ ਟੈਕਟੋਨਿਕ ਪਲੇਟ ਨਹੀਂ ਹੈ| ਇਸ ਦੇ ਬਾਵਜੂਦ ਇੱਥੇ ਟੈਕਟੋਨਿਕ ਗਤੀਵਿਧੀਆਂ ਦੇ ਪਾਏ ਜਾਣ ਵਾਲ ਵਿਗਿਆਨੀ ਹੈਰਾਨ ਹਨ| ਉਨ੍ਹਾਂ ਦਾ ਮੰਨਣਾ ਹੈ ਕਿ ਚੰਨ ਵਿਚ ਅਜਿਹੀ ਗਤੀਵਿਧੀ ਊਰਜਾ ਗਵਾਉਣ ਦੀ ਪ੍ਰਕਿਰਿਆ ਵਿਚ 4.5 ਅਰਬ ਸਾਲ ਪਹਿਲਾਂ ਹੋਈ ਸੀ| ਇਸ ਕਾਰਨ ਚੰਨ ਦੀ ਸਤਹਿ ਛੁਹਾਰੇ ਜਾਂ ਕਿਸ਼ਮਿਸ਼ ਦੀ ਤਰ੍ਹਾਂ ਹੋ ਜਾਂਦੀ ਹੈ| ਇਸ ਪ੍ਰਕਿਰਿਆ ਵਿਚ ਚੰਨ ਤੇ ਭੂਚਾਲ ਆਉਂਦੇ ਹਨ|
ਵਿਗਿਆਨੀਆਂ ਦਾ ਮੰਨਣਾ ਹੈ ਕਿ ਊਰਜਾ ਗਵਾਉਣ ਦੀ ਪ੍ਰਕਿਰਿਆ ਕਾਰਨ ਹੀ ਚੰਨ ਪਿਛਲੇ ਲੱਖਾਂ ਸਾਲਾਂ ਤੋਂ ਹੌਲੀ-ਹੌਲੀ ਲੱਗਭਗ 150 ਫੁੱਟ (50 ਮੀਟਰ) ਤੱਕ ਸੁੰਗੜ ਗਿਆ ਹੈ| ਯੂਨੀਵਰਸਿਟੀ ਆਫ ਮੈਰੀਲੈਂਡ ਦੇ ਭੂ-ਵਿਗਿਆਨੀ ਨਿਕੋਲਸ ਚੈਮਰ ਨੇ ਦੱਸਿਆ ਕਿ ਇਸ ਦੀ ਕਾਫੀ ਸੰਭਾਵਨਾ ਹੈ ਕਿ ਲੱਖਾਂ ਸਾਲ ਪਹਿਲਾਂ ਹੋਈਆਂ ਭੂਗੋਲਿਕ ਗਤੀਵਿਧੀਆਂ ਅੱਜ ਵੀ ਜਾਰੀ ਹੋਣ|

Leave a Reply

Your email address will not be published. Required fields are marked *