ਚੰਬਾ ਵਿੱਚ 300 ਫੁੱਟ ਡੂੰਘੀ ਖੱਡ ਵਿੱਚ ਡਿੱਗਿਆ ਟਿੱਪਰ, 4 ਵਿਅਕਤੀਆਂ ਦੀ ਮੌਤ

ਹਿਮਾਚਲ ਪ੍ਰਦੇਸ਼, 14 ਜੂਨ (ਸ.ਬ.) ਹਿਮਾਚਲ ਪ੍ਰਦੇਸ਼ ਦੇ ਚੰਬਾ ਵਿੱਚ ਵੱਡਾ ਹਾਦਸਾ ਹੋ ਗਿਆ| ਅੱਜ ਇੱਥੇ ਇਕ ਟਿੱਪਰ 300 ਫੁੱਟ ਖੱਡ ਵਿੱਚ ਡਿੱਗ ਗਿਆ| ਹਾਦਸੇ ਵਿੱਚ 4 ਵਿਅਕਤੀਆਂ ਦੀ ਮੌਤ ਦੀ ਖਬਰ ਹੈ ਜਦਕਿ 2 ਹੋਰ ਜ਼ਖਮੀ ਹਨ| ਚੰਬਾ-ਖਜਿਆਰ ਮਾਰਗ ਤੇ ਇਹ ਹਾਦਸਾ ਹੋਇਆ ਹੈ| ਦੱਸਿਆ ਜਾ ਰਿਹਾ ਹੈ ਇਸ ਟਿੱਪਰ ਵਿੱਚ 6 ਵਿਅਕਤੀ ਸਵਾਰ ਸਨ| ਪੁਲੀਸ ਪ੍ਰਸ਼ਾਸਨ ਮੌਕੇ ਤੇ ਪੁੱਜੀ| ਦੋਵਾਂ ਜ਼ਖਮੀਆਂ ਨੂੰ ਇਲਾਜ ਲਈ ਜਵਾਹਰ ਲਾਲ ਨਹਿਰੂ ਹਸਪਤਾਲ ਚੰਬਾ ਭੇਜਿਆ ਗਿਆ ਹੈ| ਲਾਸ਼ਾਂ ਨੂੰ ਕੱਢਣ ਦਾ ਕੰਮ ਜਾਰੀ ਹੈ| ਜਾਣਕਾਰੀ ਮਿਲੀ ਹੈ ਕਿ ਚੰਬਾ ਤੋਂ ਖਜਿਆਰ ਵੱਲ ਇਹ ਟਿੱਪਰ ਕੋਇਲਾ ਲੈ ਕੇ ਜਾ ਰਿਹਾ ਸੀ| ਪੁਲੀਸ ਮੌਕੇ ਤੇ ਪੁੱਜ ਕੇ ਜਾਂਚ ਕਰ ਰਹੀ ਹੈ| ਹਾਦਸੇ ਦੇ ਠੀਕ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ|

Leave a Reply

Your email address will not be published. Required fields are marked *