ਚੱਕਰਵਤੀ ਤੂਫਾਨ ‘ਨਿਦਾ’ ਨਾਲ ਹਾਂਗਕਾਂਗ ਵਿਚ ਜਨਜੀਵਨ ਪ੍ਰਭਾਵਿਤ

ਹਾਂਗਕਾਂਗ, 2 ਅਗਸਤ (ਸ.ਬ.) ਹਾਂਗਕਾਂਗ ਭਿਆਨਕ ਚੱਕਰਵਤੀ ਤੂਫਾਨ ‘ਨਿਦਾ’ ਦੀ ਲਪੇਟ ਵਿਚ ਆ ਗਿਆ ਹੈ, ਤੂਫਾਨ ਦੇ ਕਾਰਨ ਜ਼ਿਆਦਾਤਰ ਸੰਸਥਾਨ ਬੰਦ ਹਨ, 150 ਤੋਂ ਜ਼ਿਆਦਾ ਜਹਾਜ਼ ਸੇਵਾਵਾਂ ਰੱਦ ਕੀਤੀਆਂ ਗਈਆਂ ਹਨ, ਨਾਲ ਹੀ     ਹੇਠਲੇ ਖੇਤਰਾਂ ਵਿਚ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਹੈ| ਤੂਫਾਨ ਚੱਕਰਵਤੀ ਦੇ ਅਸਰ ਨਾਲ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ| ਇਸ ਤੋਂ ਬਾਅਦ ਸਾਈਟ ਨੇ ਤੇਜ਼ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਹੈ| ਜਹਾਜ਼ ਅਧਿਕਾਰੀ ਨੇ ਦੱਸਿਆ ਕਿ ਚੱਕਰਵਤੀ ਤੂਫਾਨ ਦੇ ਕਾਰਨ 150 ਤੋਂ ਜ਼ਿਆਦਾ ਜਹਾਜ਼ ਸੇਵਾਵਾਂ ਮੁਅੱਤਲ ਕੀਤੀਆਂ ਗਈਆਂ ਹਨ| ਹਜ਼ਾਰਾਂ ਦੀ ਗਿਣਤੀ ਵਿਚ ਯਾਤਰੀ ਹਵਾਈ ਅੱਡੇ ਤੇ ਫਸੇ ਹੋਏ ਹਨ ਅਤੇ 325 ਤੋਂ ਜ਼ਿਆਦਾ ਜਹਾਜ਼ ਸੇਵਾਵਾਂ ਦੀ ਸਮਾਂ ਸਾਰਣੀ ਦੁਬਾਰਾ ਬਣਾਈ ਗਈ ਹੈ| ਇਸ ਕਾਰਨ ਫੇਰੀ, ਟ੍ਰਾਮ ਅਤੇ ਬੱਸ ਸੇਵਾ ਵੀ ਮੁਅੱਤਲ ਹੈ| ਚੱਕਰਵਤੀ ਤੂਫਾਨ ਦੀ ਚਿਤਾਵਨੀ ਜਾਰੀ ਹੋਣ ਤੋਂ ਦੁਕਾਨਾਂ ਬੰਦ ਹਨ ਅਤੇ ਸੜਕਾਂ ਖਾਲੀ ਹਨ| ਸਾਈਟ ਅਨੁਸਾਰ ਤੂਫਾਨ ਹੁਣ ਚੀਨ ਦੇ ਗੁਆਂਗਦੋਂਗ ਪ੍ਰਾਂਤ ਵੱਲ ਵੱਧ ਰਿਹਾ ਹੈ ਪਰ ਇਹ ਪਹਿਲਾਂ ਦੇ ਮੁਕਾਬਲੇ ਕਮਜ਼ੋਰ ਹੋਇਆ ਹੈ|

Leave a Reply

Your email address will not be published. Required fields are marked *