ਚੱਪੜਚਿੜੀ ਨੇੜੇ ਵਾਪਰਿਆ ਭਿਆਨਕ ਹਾਦਸਾ, ਇਕ ਦੀ ਮੌਤ, ਇਕ ਜਖਮੀ

ਚੰਡੀਗੜ੍ਹ,13 ਫਰਵਰੀ (ਸ ਬ) :ਚੱਪੜਚਿੜੀ ਨੇੜੇ ਅੱਜ ਸੈਕਟਰ -91 ਵਿਚ ਅੱਜ ਦੁਪਹਿਰ 12 ਵਜੇ ਦੇ ਕਰੀਬ ਇਕ ਸਕੂਟਰ ਸਵਾਰ ਜੋੜੇ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿਤੀ, ਜਿਸ ਕਾਰਨ ਸਕੂਟਰ ਸਵਾਰ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ ਅਤੇ ਉਸਦੀ ਪਤਨੀ ਤੇਜਿੰਦਰ ਕੌਰ ਗੰਭੀਰ ਜਖਮੀ ਹੋ ਗਈ| ਇਹ ਹਾਦਸਾ ਏਨਾ ਗੰਭੀਰ ਸੀ ਕਿ ਹਾਦਸੇ ਮੌਕੇ ਸਕੂਟਰ ਬਹੁਤ ਦੂਰ ਝਾੜੀਆਂ ਵਿਚ ਘਿਸੜ ਗਿਆ ਸੀ|
ਪ੍ਰਾਪਤ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਵਸਨੀਕ ਸਿਵਾਲਿਕ ਸਿਟੀ ਖਰੜ ਆਪਣੀ ਪਤਨੀ ਤੇਜਿੰਦਰ ਕੌਰ ਨਾਲ ਵੈਸਪਾ ਸਕੂਟਰ ਨੰਬਰ ਪੀ ਬੀ03 ਜੇ 1176 ਉਪਰ ਸਵਾਰ ਹੋ ਕੇ ਮੁਹਾਲੀ ਤੋਂ ਚੱਪੜਚਿੜੀ ਜਾ ਰਿਹਾ ਸੀ ਕਿ ਚੱਪੜਚਿੜੀ ਦੇ ਨੇੜੇ ਸੈਕਟਰ 91 ਵਿਚ ਉਸਦੇ ਸਕੂਟਰ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿਤੀ, ਜਿਸ ਕਾਰਨ ਸਕੂਟਰ ਘਿਸੜਦਾ ਹੋਇਆ ਕਾਫੀ ਦੂਰ ਝਾੜੀਆਂ ਵਿਚ ਪਹੁੰਚ ਗਿਆ| ਇਸ ਹਾਦਸੇ ਵਿਚ ਜਖਮੀ ਹੋਏ ਗੁਰਪ੍ਰੀਤ ਸਿੰਘ ਨੂੰ ਸੋਹਾਣਾ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿਥੇ ਕਿ ਉਸਦੀ ਮੌਤ ਹੋ ਗਈ, ਜਦੋਂ ਕਿ ਉਸਦੀ ਪਤਨੀ ਨੁੰ  ਗੰਭੀਰ ਜਖਮੀ ਹਾਲਤ ਵਿਚ ਸਿਵਲ ਹਸਪਤਾਲ ਫੇਜ 6 ਵਿਚ ਦਾਖਲ ਕਰਵਾਇਆ ਗਿਆ | ਇਸ ਹਾਦਸੇ ਤੋਂ ਬਾਅਦ ਕਿਸੇ ਨੇ ਇਸ ਹਾਦਸੇ ਦੀ ਸੂਚਨਾ ਪੀ ਸੀ ਆਰ ਟੀਮ ਨੂੰ ਦਿਤੀ ਸੀ,ਜਿਸ ਉਪਰੰਤ ਪੀ ਸੀ ਆਰ ਟੀਮ ਨੇ ਮੌਕੇ ਉਪਰ ਪਹੁੰਚ ਕੇ ਜਖਮੀਆਂ ਨੂੰ ਹਸਪਤਾਲ ਪਹੁੰਚਾਇਆ|

Leave a Reply

Your email address will not be published. Required fields are marked *