ਚੱਲਦੇ ਜਹਾਜ਼ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਇੱਕ ਵਿਅਕਤੀ ਦੀ ਮੌਤ

ਆਕਲੈਂਡ, 19 ਜਨਵਰੀ (ਸ.ਬ.) ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਤੋਂ ਮੈਲਬੌਰਨ ਜਾ ਰਹੇ ਇੱਕ ਜਹਾਜ਼ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ| ਕੰਟਾਜ ਏਅਰਲਾਈਨਜ਼ ਦੇ ਉਕਤ ਜਹਾਜ਼ ਨੇ ਅੱਜ ਸਵੇਰੇ 6.10 ਵਜੇ ਆਕਲੈਂਡ ਦੇ ਹਵਾਈ ਅੱਡੇ ਤੋਂ ਉਡਾਣ ਭਰੀ ਸੀ| ਇਸ ਤੋਂ ਕੁਝ ਸਮੇਂ ਬਾਅਦ ਹੀ ਇੱਕ ਯਾਤਰੀ ਨੂੰ ਦਿਲ ਦਾ ਦੌਰਾ ਪੈ ਗਿਆ| ਇਸ ਦੌਰਾਨ ਅਮਲੇ ਦੇ ਮੈਂਬਰਾਂ ਦੇ ਨਾਲ-ਨਾਲ ਜਹਾਜ਼ ਵਿੱਚ ਮੌਜੂਦ ਇੱਕ ਨਰਸ ਨੇ ਉਕਤ ਯਾਤਰੀ ਨੂੰ ਮੁੱਢਲੀ ਸਹਾਇਤਾ ਦੇ ਕੇ ਬਚਾਉਣ ਦੀ ਕੋਸ਼ਿਸ਼ ਕੀਤੀ| ਉਸ ਦੀ ਹਾਲਤ ਦੇ ਮੱਦੇਨਜ਼ਰ ਪਾਇਲਟ ਨੇ ਜਹਾਜ਼ ਨੇ ਮੁੜ ਆਕਲੈਂਡ ਵੱਲ ਮੋੜ ਲਿਆ ਤਾਂ ਜੋ ਉਸ ਨੂੰ ਹਸਪਤਾਲ ਪਹੁੰਚਾਇਆ ਜਾ ਸਕੇ ਪਰ ਹਵਾਈ ਅੱਡੇ ਤੇ ਪਹੁੰਚਣ ਤੱਕ ਯਾਤਰੀ ਨੇ ਦਮ ਤੋੜ ਦਿੱਤਾ| ਕੰਟਾਜ ਏਅਰਲਾਈਨਜ਼ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਬੋਇੰਗ 737-800 ਨਾਮੀ ਇਸ ਜਹਾਜ਼ ਵਿੱਚ ਕੁੱਲ 174 ਯਾਤਰੀ ਸਵਾਰ ਸਨ|

Leave a Reply

Your email address will not be published. Required fields are marked *