ਛਠ ਪੂਜਾ ਲਈ ਦਿੱਲੀ ਤੋਂ ਬਿਹਾਰ ਜਾ ਰਹੀ ਬੱਸ ਹਾਦਸਾਗ੍ਰਸਤ, 45 ਵਿਅਕਤੀ ਜ਼ਖਮੀ

ਕਾਨ੍ਹਪੁਰ, 9 ਨਵੰਬਰ (ਸ.ਬ.) ਉੱਤਰ ਪ੍ਰਦੇਸ਼ ਦੇ ਲਖਨਊ-ਆਗਰਾ ਐਕਸਪ੍ਰੈਸ ਵੇਅ ਤੇ ਵੱਡਾ ਸੜਕ ਹਾਦਸਾ ਵਾਪਰਿਆ ਜਿਸ ਵਿੱਚ 45 ਵਿਅਕਤੀ ਜ਼ਖਮੀ ਹੋ ਗਏ| ਜ਼ਖਮੀਆਂ ਵਿੱਚ 20 ਦੀ ਸਥਿਤੀ ਗੰਭੀਰ ਬਣੀ ਹੋਈ ਹੈ| ਦਿੱਲੀ ਤੋਂ ਬਿਹਾਰ ਜਾ ਰਹੀ ਇਸ ਬੱਸ ਵਿੱਚ ਕਰੀਬ 50 ਵਿਅਕਤੀ ਸਵਾਰ ਸਨ| ਘਟਨਾ ਤਿਰਵਾ ਥਾਨ ਖੇਤਰ ਦੀ ਦੱਸੀ ਜਾ ਰਹੀ ਹੈ| ਸਾਰੇ ਜ਼ਖ਼ਮੀਆਂ ਨੂੰ ਪਹਿਲਾਂ ਤਿਰਵਾ ਦੇ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਸੀ| ਜਿਸਤੋਂ ਬਾਅਦ ਇਲਾਜ ਲਈ ਕਈ ਜਖ਼ਮੀਆਂ ਨੂੰ ਕਾਨ੍ਹਪੁਰ ਰੈਫਰ ਕਰ ਦਿੱਤਾ ਗਿਆ ਹੈ|
ਦੱਸਿਆ ਜਾ ਰਿਹਾ ਹੈ ਕਿ ਇਸ ਬੱਸ ਵਿੱਚ ਬੈਠੇ ਵਿਅਕਤੀ ਛਠ ਪੂਜਾ ਵਿੱਚ ਸ਼ਾਮਿਲ ਹੋਣ ਲਈ ਬਿਹਾਰ ਜਾ ਰਹੇ ਸਨ| ਘਟਨਾ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗਾ| ਜ਼ਖ਼ਮੀਆਂ ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ| ਛਠ ਤਿਉਹਾਰ ਬਿਹਾਰ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ| ਇਸ ਮੌਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿ ਰਹੇ ਬਿਹਾਰ ਦੇ ਲੋਕ ਆਪਣੇ ਘਰਾਂ ਨੂੰ ਪਰਤਦੇ ਹਨ|
ਜਿਕਰਯੋਗ ਹੈ ਕਿ ਦਿੱਲੀ ਤੋਂ ਬਿਹਾਰ ਵਿਚਾਲੇ ਬੱਸ ਸੇਵਾ ਵਿੱਚ ਵਾਧਾ ਹੋਇਆ ਹੈ ਪਰ ਕਈ ਬੱਸਾਂ ਦੇ ਰੱਖ-ਰਖਾਵ ਵਧੀਆ ਨਾ ਹੋਣ ਕਾਰਨ ਬੱਸਾਂ ਹਾਦਸੇ ਦਾ ਸ਼ਿਕਾਰ ਹੋ ਜਾਂਦੀਆਂ ਹਨ| ਲਖਨਊ-ਆਗਰਾ ਹਾਈਵੇਅ ਤੇ ਸੜਕਾਂ ਵਧੀਆ ਹਨ, ਇਸ ਲਈ ਗੱਡੀਆਂ ਕਾਫੀ ਤੇਜ਼ ਚੱਲਦੀਆਂ ਹਨ| ਇਸੇ ਕਰਕੇ ਸੜਕ ਹਾਦਸੇ ਵਾਪਰ ਜਾਂਦੇ ਹਨ| ਜ਼ਿਆਦਾਤਰ ਹਾਦਸੇ ਪਹੀਆਂ ਦੇ ਪੈਂਚਰ ਹੋਣ ਕਾਰਨ ਵਾਪਰਦੇ ਹਨ|

Leave a Reply

Your email address will not be published. Required fields are marked *