ਛਬੀਲ ਅਤੇ ਭੰਡਾਰਾ ਕਰਵਾਇਆ

ਚੰਡੀਗੜ੍ਹ, 11 ਜੂਨ (ਸ.ਬ.) ਸ੍ਰੀ ਬਾਲਾ ਜੀ ਵਿਚਾਰ ਮੰਡਲ ਦੁਆਰਾ ਪ੍ਰਾਚੀਨ ਸ੍ਰੀ ਹਨੂਮਾਨ ਮੰਦਿਰ ਸੈਕਟਰ 32ਏ ਦੇ ਸਾਹਮਣੇ ਅੱਜ ਛਬੀਲ ਅਤੇ ਭੰਡਾਰੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਲਗਭਗ 2500 ਭਗਤਾਂ ਨੇ ਭੰਡਾਰੇ ਦਾ ਪ੍ਰਸਾਦ ਛੱਕਿਆ| ਇਸ ਮੌਕੇ ਬਾਲਾ ਜੀ ਪ੍ਰਚਾਰ ਮੰਡਲ ਦੇ ਚੇਅਰਮੈਨ ਦਇਆ ਕ੍ਰਿਸ਼ਨ ਗਰਗ ਨੇ ਦੱਸਿਆ ਕਿ ਉਹ ਪਿਛਲੇ ਦਸ ਸਾਲਾਂ ਤੋਂ ਇਹ ਭੰਡਾਰਾ ਲਾਉਂਦੇ ਆ ਰਹੇ ਹਨ| ਇਸ ਦੇ ਨਾਲ ਨਾਲ ਮਿੱਠੇ ਪਾਣੀ ਦੀ ਛਬੀਲ ਵੀ ਲਾਈ ਗਈ| ਇਸ ਮੌਕੇ ਪ੍ਰਧਾਨ ਰਾਜੀਵ ਚੌਧਰੀ, ਵਾਈਸ ਪ੍ਰਧਾਨ ਸੁਨੀਲ ਅਰੋੜਾ, ਕੈਸ਼ੀਅਰ ਰਾਜ ਕੁਮਾਰ ਗਰਗ, ਸੀਨੀਅਰ ਵਾਈਸ ਪ੍ਰਧਾਨ ਰਾਜੇਸ਼ ਚੰਦਰ ਸੈਕਟਰੀ ਪਿੰਕਾ ਪ੍ਰਸਾਰ ਸੰਦੀਪ ਕੰਬੋਜ ਸ਼ੈਲੀ ਸ਼ਰਮਾ, ਪ੍ਰੈਸ ਸੈਕਟਰੀ ਰਾਜਮੋਹਨ ਦਲ ਅਤੇ ਸ੍ਰੀ ਬਾਲਾ ਜੀ ਪ੍ਰਚਾਰ ਮੰਡਲ ਦੇ ਸਾਰੇ ਮੈਂਬਰ ਮੌਕੇ ਤੇ ਮੌਜੂਦ ਸਨ|

Leave a Reply

Your email address will not be published. Required fields are marked *