ਛਬੀਲ ਦੇ ਨਾਮ ਉਪਰ ਪੈਸੇ ਮੰਗਣ ਵਾਲਿਆਂ ਦੀ ਪੁਲੀਸ ਨੂੰ ਸ਼ਿਕਾਇਤ ਕੀਤੀ

ਐਸ ਏ ਐਸ ਨਗਰ, 13 ਜੁਲ ਾਈ (ਸ.ਬ.) ਭਗਤ ਪੂਰਨ ਸਿੰਘ ਵਾਤਾਵਰਨ ਸੰਭਾਲ ਸੁਸਾਇਟੀ ਦੇ ਪ੍ਰਧਾਨ ਸ੍ਰ. ਗੁਰਮੇਲ ਸਿੰਘ ਮੋਜੇਵਾਲ ਨੇ ਛਬੀਲ ਦੇ ਨਾਮ ਉਪਰ ਪੈਸੇ ਮੰਗਣ ਵਾਲੇ ਤਿੰਨ ਨੌਜਵਾਨਾਂ ਦੀ ਸ਼ਿਕਾਇਤ ਥਾਣਾ  ਫੇਜ਼ 11 ਵਿੱਚ ਦਿੱਤੀ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰ. ਮੌਜੇਵਾਲ ਨੇ ਕਿਹਾ ਕਿ ਪਿਛਲੇ ਦਿਨੀਂ ਤਿੰਨ ਨੌਜਵਾਨਾਂ ਨੇ ਉਹਨਾਂ ਦੇ ਘਰ ਆ ਕੇ ਉਹਨਾਂ ਤੋਂ ਛਬੀਲ ਲਾਉਣ ਲਈ ਪੈਸਿਆਂ ਦੀ ਮੰਗ ਕੀਤੀ, ਜਦੋਂ ਉਹਨਾਂ ਨੌਜਵਾਨਾਂ ਤੋਂ ਉਹਨਾਂ ਦਾ ਘਰ ਪੁੱਛਿਆ ਗਿਆ ਤਾਂ ਇਕ ਨੌਜਵਾਨ ਨੇ ਕਿਹਾ ਕਿ ਉਹ ਮਕਾਨ ਨੰਬਰ 625 ਫੇਜ਼ 11 ਵਿੱਚ ਰਹਿੰਦਾ ਹੈ ਤਾਂ ਉਹਨਾਂ ਨੂੰ ਇਹਨਾਂ ਤਿੰਨੇ ਨੌਜਵਾਨਾਂ ਉਪਰ ਸ਼ੱਕ ਹੋ ਗਿਆ ਕਿਉਂਕਿ ਪੂਰੇ ਫੇਜ਼ 11 ਵਿੱਚ ਕੋਈ ਵੀ ਮਕਾਨ ਨੰਬਰ 625 ਨਹੀਂ| ਉਹਨਾਂ ਨੇ ਇਹਨਾਂ ਨੌਜਵਾਨਾਂ ਦੇ ਹੱਥਾਂ ਵਿੱਚ ਫੜੀਆਂ ਰਸੀਦ ਬੁੱਕਾਂ ਰਸੀਦ ਖੁਦ ਕੱਟਣ ਦੇ ਬਹਾਨੇ ਲੈ ਲਈਆਂ ਤੇ ਕਿਹਾ ਕਿ ਉਹ ਖੁਦ ਇਹਨਾਂ ਨੌਜਵਾਨਾਂ ਦੇ ਘਰ ਜਾ ਕੇ ਇਹ ਰਸੀਦ ਕੱਟ ਦੇਣਗੇ ਇੰਨਾ ਸੁਣਦੇ ਸਾਰ ਹੀ ਇਹ ਤਿੰਨੇ ਨੌਜਵਾਨ ਉਥੋਂ ਫਰਾਰ ਹੋ ਗਏ|
ਉਹਨਾਂ ਕਿਹਾ ਕਿ ਇਹਨਾਂ ਨੌਜਵਾਨਾਂ ਦੀਆਂ ਰਸੀਦ ਬੁੱਕਾਂ ਉਹਨਾਂ ਦੇ ਕੋਲ ਹੀ ਹਨ ਅਤੇ ਇਹਨਾਂ ਰਸੀਦ ਬੁੱਕਾਂ ਉਪਰ ਜੋ ਮੋਬਾਇਲ ਨੰਬਰ ਦਿੱਤੇ ਹੋਏ ਹਨ, ਉਹ ਬੰਦ ਹਨ| ਉਹਨਾਂ ਕਿਹਾ ਕਿ ਅਕਸਰ ਹੀ ਇਹ ਨਕਲੀ ਸਮਾਜ ਸੇਵਕ ਛਬੀਲ ਜਾਂ ਹੋਰ ਬਹਾਨੇ ਪੈਸੇ ਵੀ ਮੰਗਦੇ ਰਹਿੰਦੇ ਹਨ ਅਤੇ ਇਲਾਕੇ ਦੀ ਰੇਕੀ ਵੀ ਕਰ ਜਾਂਦੇ ਹਨ, ਫਿਰ ਜਿਹੜੀਆਂ ਕੋਠੀਆਂ ਤੇ ਘਰ ਸੁੰਨੇ  ਹੁੰਦੇ ਹਨ, ਉਹਨਾਂ ਵਿੱਚ ਮੌਕਾ ਵੇਖ ਕੇ ਚੋਰੀ ਆਦਿ ਦੀਆਂ ਘਟਨਾਵਾਂ  ਨੂੰ ਵੀ ਅੰਜਾਮ ਦੇ ਦਿੰਦੇ ਹਨ| ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਨਕਲੀ ਸਮਾਜ ਸੇਵਕਾਂ ਤੋਂ ਸੁਚੇਤ ਰਹਿਣ| ਉਹਨਾਂ ਕਿਹਾ ਕਿ ਉਹਨਾਂ ਨੇ ਇਹਨਾਂ ਤਿੰਨੇ ਨੌਜਵਾਨਾਂ ਦੀ ਸ਼ਿਕਾਇਤ ਥਾਣਾ ਫੇਜ਼ 11 ਦੀ ਪੁਲੀਸ ਨੂੰ ਦੇ ਦਿੱਤੀ ਹੈ|

Leave a Reply

Your email address will not be published. Required fields are marked *