ਛਾਪੇ ਦੀ ਧਮਕੀ ਨਾਲ ਕਾਂਗਰਸ ਡਰਨ ਵਾਲੀ ਨਹੀਂ : ਰਣਦੀਪ ਸੁਰਜੇਵਾਲਾ

ਜੈਪੁਰ, 22 ਜੁਲਾਈ (ਸ.ਬ.) ਕਾਂਗਰਸ ਦੇ ਰਾਸ਼ਟਰੀ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਕੇਂਦਰ ਦੀ ਮੋਦੀ ਸਰਕਾਰ ਤੇ ਜਾਂਚ ਏਜੰਸੀਆਂ ਦੀ ਗਲਤ ਵਰਤੋਂ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਰੇਡ (ਛਾਪਾ) ਦੀ ਧਮਕੀ ਨਾਲ ਕਾਂਗਰਸ ਡਰਨ ਵਾਲੀ ਨਹੀਂ ਹੈ| ਸੁਰਜੇਵਾਲਾ ਨੇ ਇੱਕ ਪ੍ਰੈਸ ਕਾਨਫੰਰਸ ਵਿੱਚ ਕਿਹਾ ਕਿ ਕੇਂਦਰ ਸਰਕਾਰ ਜਾਂਚ ਏਜੰਸੀਆਂ ਦੀ ਗਲਤ ਵਰਤੋਂ ਕਰ ਰਹੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੇਡ ਰਾਜ ਪੈਦਾ ਕੀਤੇ ਹੋਏ ਹਨ ਪਰ ਇਸ ਤੋਂ ਕਾਂਗਰਸ ਡਰਨ ਵਾਲੀ ਨਹੀਂ ਹੈ| ਉਨ੍ਹਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਇਸ ਸਮੇਂ ਬੌਖਲਾ ਗਈ ਹੈ ਅਤੇ ਉਹ ਡਰ ਬੈਠਾਉਣ ਲਈ ਈ.ਡੀ. ਦੀ ਕਾਰਵਾਈ ਕਰ ਰਹੀ ਹੈ|
ਉਨ੍ਹਾਂ ਨੇ ਕਿਹਾ ਕਿ ਪਹਿਲੇ ਵਿਧਾਇਕ ਕ੍ਰਿਸ਼ਨਾ ਪੂਨੀਆਂ ਤੋਂ ਸੀ.ਬੀ.ਆਈ. ਵਲੋਂ ਪੁੱਛ-ਗਿੱਛ ਕਰਵਾਈ ਗਈ ਅਤੇ ਹੁਣ ਅੱਜ ਜੋਧਪੁਰ ਵਿੱਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਵੱਡੇ ਭਰਾ ਅਗ੍ਰਸੇਨ ਗਹਿਲੋਤ ਦੇ ਘਰ ਵਿੱਚ ਈ.ਡੀ. ਦੀ ਰੇਡ ਕਰ ਰਹੀ ਹੈ| ਉਨ੍ਹਾਂ ਨੇ ਕਿਹਾ ਕਿ ਸ਼੍ਰੀ ਅਗ੍ਰਸੇਨ ਗਹਿਲੋਤ ਦਾ ਕਸੂਰ ਇੰਨਾ ਸੀ ਕਿ ਉਹ ਮੁੱਖ ਮੰਤਰੀ ਦਾ ਭਰਾ ਹੈ| ਉਹ ਨਾ ਤਾਂ ਰਾਜਨੀਤੀ ਵਿੱਚ ਹੈ ਅਤੇ ਨਾ ਹੀ ਉਨ੍ਹਾਂ ਦਾ ਰਾਜਨੀਤੀ ਨਾਲ ਕੋਈ ਸਰੋਕਾਰ ਹੈ| ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਘਰ ਕੇਂਦਰੀ ਹਥਿਆਰਬੰਦ ਫੋਰਸ ਤਾਇਨਾਤ ਕਰ ਦਿੱਤੀ ਅਤੇ ਈ.ਡੀ. ਰੇਡ ਕਰ ਰਹੀ ਹੈ ਪਰ ਰੇਡ ਰਾਜ ਤੋਂ ਰਾਜਸਥਾਨ ਡਰਨ ਵਾਲਾ ਨਹੀਂ ਹੈ| ਉਨ੍ਹਾਂ ਨੇ ਕਿਹਾ ਕਿ ਸਾਰੇ ਜਾਣਦੇ ਹਨ ਕਿ ਮੋਦੀ ਸਰਕਾਰ ਕਾਂਗਰਸ ਵਿੱਚ ਡਰ ਬੈਠਾਉਣ ਲਈ ਇਸ ਤਰ੍ਹਾਂ ਦੀ ਕਾਰਵਾਈ ਕਰ ਰਹੀ ਹੈ| ਉਨ੍ਹਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਭਾਜਪਾ ਜਦੋਂ-ਜਦੋਂ ਸੰਕਟ ਵਿੱਚ ਹੁੰਦੀ ਹੈ, ਉਹ ਸੀ.ਬੀ.ਆਈ., ਈ.ਡੀ. ਅਤੇ ਇਨਕਮ ਟੈਕਸ ਦੀ ਕਾਰਵਾਈ ਕਰਦੀ ਹੈ|

Leave a Reply

Your email address will not be published. Required fields are marked *