ਛੇਵੀਂ ਮੰਜ਼ਿਲ ਤੋਂ ਡਿੱਗਿਆ 12 ਸਾਲਾ ਲੜਕਾ, ਰੱਬ ਨੇ ਹੱਥ ਦੇ ਕੇ ਰੱਖਿਆ

ਟੋਰਾਂਟੋ, 13 ਜਨਵਰੀ (ਸ.ਬ.) ਕਹਿੰਦੇ ਹਨ ਕਿ ਜਿਸ ਨੂੰ ਰੱਬ ਰੱਖੇ, ਉਸ ਨੂੰ ਕੋਈ ਚੁੱਕ ਨਹੀਂ ਸਕਦਾ ਯਾਨੀ ਕਿ ਜਿਸ ਦੀ ਉਮਰ ਜ਼ਿਆਦਾ ਲਿਖੀ ਹੋਵੇ, ਉਸ ਨੂੰ ਸਮੇਂ ਤੋਂ ਪਹਿਲਾਂ ਕੋਈ ਨਹੀਂ ਮਾਰ ਸਕਦਾ| ਇਸ ਦੀ ਇਕ ਉਦਾਹਰਣ ਉੱਤਰੀ ਯੌਰਕ ਸ਼ਹਿਰ ਵਿਖੇ ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਇਕ 12 ਸਾਲਾ ਬੱਚਾ 6ਵੀਂ ਮੰਜ਼ਿਲ ਤੋਂ ਡਿੱਗ ਕੇ ਵੀ ਬਚ ਗਿਆ| ਫਿੰਚ ਐਵੇਨਿਊ ਵਿਖੇ ਸਥਿਤ ਰਿਹਾਇਸ਼ੀ ਇਮਾਰਤ ਦੀ ਛੇਵੀਂ ਮੰਜ਼ਿਲ ਤੋਂ ਇਹ ਬੱਚਾ ਹੇਠਾਂ ਡਿੱਗ ਗਿਆ| ਮੌਕੇ ਤੇ ਜਦੋਂ ਪੁਲੀਸ ਪਹੁੰਚੀ ਤਾਂ ਬੱਚਾ ਹੋਸ਼ ਵਿੱਚ ਸੀ ਅਤੇ ਸਾਹ ਲੈ ਰਿਹਾ ਸੀ| ਹਾਲਾਂਕਿ ਉਹ ਕੁਝ ਵੀ ਬੋਲਣ ਦੀ ਹਾਲਤ ਵਿਚ ਨਹੀਂ ਸੀ| ਪੁਲੀਸ ਨੇ ਤੁਰੰਤ ਉਸ ਨੂੰ ਹਸਪਤਾਲ ਪਹੁੰਚਾਇਆ|
ਫਿਲਹਾਲ ਬੱਚੇ ਦਾ ਇਲਾਜ਼ ਸਿਕ ਕਿਡਜ਼ ਹਸਪਤਾਲ ਵਿਚ ਚੱਲ ਰਿਹਾ ਹੈ ਅਤੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ| ਪੁਲੀਸ ਨੇ ਕਿਹਾ ਕਿ ਬੱਚਾ ਘਾਹ ਤੇ ਡਿੱਗਿਆ ਅਤੇ ਇਸ ਤੋਂ ਪਹਿਲਾਂ ਰਾਤ ਨੂੰ ਮੀਂਹ ਪੈਣ ਕਰਕੇ ਵੀ ਜ਼ਮੀਨ ਪੋਲੀ ਸੀ, ਜਿਸ ਕਰਕੇ ਉਸ ਨੂੰ ਜ਼ਿਆਦਾ ਸੱਟਾਂ ਨਹੀਂ ਲੱਗੀਆਂ| ਇਹ ਬੱਚਾ ਕਿਸ ਤਰ੍ਹਾਂ ਡਿੱਗਿਆਂ ਜਾਂ ਫਿਰ ਉਸ ਨੂੰ ਕਿਸੇ ਨੇ ਧੱਕਾ ਦਿੱਤਾ ਹੈ, ਇਸ ਬਾਰੇ ਫਿਲਹਾਲ ਕੁਝ ਵੀ ਨਹੀਂ ਪਤਾ ਲੱਗ ਸਕਿਆ ਪਰ ਪੁਲੀਸ ਦਾ ਮੰਨਣਾ ਹੈ ਕਿ ਉਹ ਕੋਈ ਐਡਵੈਂਚਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇਗਾ|
ਜਿਸ ਦੌਰਾਨ ਇਹ ਹਾਦਸਾ ਵਾਪਰਿਆ, ਜਦੋਂ ਕਿ ਉਸ ਦਾ ਪਰਿਵਾਰ ਅਪਾਰਟਮੈਂਟ ਵਿੱਚ ਆਰਾਮ ਨਾਲ ਸੌਂ ਰਿਹਾ ਸੀ|

Leave a Reply

Your email address will not be published. Required fields are marked *